ਸ਼ੂਟਿੰਗ ਚੈਂਪੀਅਨਸ਼ਿਪ 'ਚ ਐਲਪੀਯੂ ਦੇ ਵਿਦਿਆਰਥੀ ਨੇ ਜਿਤਿਆ ਸੋਨ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਐਮਬੀਏ ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਨੇ ਇਕ ਵਾਰ ਫਿਰ ਅਪਣੀ ਸ਼ੂਟਿੰਗ ਯੋਗਤਾ ਵਿਖਾਉਂਦਿਆਂ 17ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ..

Shooting championship

 

ਜਲੰਧਰ, 9 ਅਗੱਸਤ (ਮਨਵੀਰ ਸਿੰਘ ਵਾਲੀਆ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਐਮਬੀਏ ਦੇ ਵਿਦਿਆਰਥੀ ਅਮਨਪ੍ਰੀਤ ਸਿੰਘ ਨੇ ਇਕ ਵਾਰ ਫਿਰ ਅਪਣੀ ਸ਼ੂਟਿੰਗ ਯੋਗਤਾ ਵਿਖਾਉਂਦਿਆਂ 17ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪਿਅਨਸ਼ਿਪ 2017 ਦੇ 25 ਮੀਟਰ 'ਸਟੈਂਡਰਡ ਪਿਸਟਲ' ਇਵੈਂਟ 'ਚ ਸੋਨ ਤਮਗ਼ਾ ਜਿੱਤ ਲਿਆ ਹੈ।
ਇਹ ਉੱਚ ਕੋਟੀ ਦਾ ਸ਼ੂਟਿੰਗ ਮੁਕਾਬਲਾ ਨਵੀਂ ਦਿੱਲੀ 'ਚ 'ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ' ਅਧੀਨ ਆਯੋਜਤ ਕੀਤੀ ਗਈ ਸੀ। ਅਮਨਪ੍ਰੀਤ ਨੂੰ ਪ੍ਰਾਪਤ ਹੋਈ ਇਹ ਜਿੱਤ ਜ਼ਿਕਰਯੋਗ ਹੈ ਕਿਉਂਕਿ ਉਸ ਨੇ ਦੇਸ਼ ਦੇ ਸਰਵੋਤਮ ਇੰਟਰਨੈਸ਼ਨਲ ਸ਼ੂਟਰਜ਼ ਮਹਾਵੀਰ ਸਿੰਘ, ਦੀਪਕ ਸ਼ਰਮਾ ਅਤੇ ਓਲੰਪਿਅਨ ਵਿਜੈ ਕੁਮਾਰ ਨੂੰ ਪਿਛੇ ਛੱਡਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਕ ਸਮੇਂ 'ਤੇ ਤਾਂ ਐਕਸਪਰਟ ਸ਼ੂਟਰ ਮਹਾਵੀਰ ਸਿੰਘ ਅਤੇ ਅਮਨਪ੍ਰੀਤ ਦੋਵੇਂ ਹੀ 572 ਦੇ ਸਕੋਰ 'ਤੇ ਇਕ-ਦੂਜੇ ਦੇ ਨਾਲ ਬਰਾਬਰੀ 'ਤੇ ਸਨ। ਪ੍ਰੰਤੂ ਅਮਨਪ੍ਰੀਤ ਨੇ ਕੁਸ਼ਲਤਾ ਵਿਖਾਈ ਅਤੇ ਅਗਾਂਹ ਵੱਧ ਗਏ। ਇਸ ਤਂੋ ਪਹਿਲਾਂ ਵੀ ਅਮਨਪ੍ਰੀਤ ਅਪਣੇ ਦੇਸ਼ ਅਤੇ ਯੂਨੀਵਰਸਟੀ ਲਈ ਕਈ ਹੋਰ ਜਿੱਤ ਪ੍ਰਾਪਤ ਕਰ ਚੁੱਕਿਆ ਹੈ। ਅਮਨਪ੍ਰੀਤ ਅਤੇ ਉਸ ਦੀ ਟੀਮ ਨੇ ਇਸੇ ਸਾਲ ਚੈੱਕ-ਰਿਪਬਲਿਕ ਦੀ 48ਵੀਂ ਸ਼ੂਟਿੰਗ ਮੁਕਾਬਲੇ  'ਚ ਰੂਸ ਅਤੇ ਜਰਮਨੀ ਦੀ ਟੀਮਾਂ ਨੂੰ ਹਰਾਇਆ ਸੀ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਕੰਪੀਟੀਸ਼ਨ ਦੌਰਾਨ ਉਸ ਦੀ ਟੀਮ 'ਚ ਭਾਰਤ ਦੇ ਦੋ ਪ੍ਰਸਿੱਧ ਇੰਟਰਨੈਸ਼ਨਲ ਸ਼ੂਟਰਜ਼ ਜੀਤੂ ਰਾਇ ਅਤੇ ਪੀ.ਐਨ. ਪ੍ਰਕਾਸ਼ ਵੀ ਸ਼ਾਮਲ ਸਨ ਜਿਨ੍ਹਾਂ ਨੇ ਮਿਲ ਕੇ 1658 ਸਕੋਰ ਬਣਾਏ ਅਤੇ ਪਹਿਲੇ ਸਥਾਨ 'ਤੇ ਪਹੁੰਚੇ।
ਯੂਨਿਵਰਸਟੀ ਦੇ ਟਾਪ ਸ਼ੂਟਰ ਨੂੰ ਵਧਾਈ ਦਿੰਦਿਆਂ ਐਲਪੀਯੂ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ ਨੇ ਕਿਹਾ, ''ਐਲਪੀਯੂ ਹਮੇਸ਼ਾ ਹੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਉਭਰਦੇ ਹੋਏ ਖਿਡਾਰੀਆਂ, ਕਲਾਕਾਰਾਂ ਅਤੇ ਹੋਰ ਖੇਤਰਾਂ 'ਚ ਕੁਸ਼ਲਤਾ ਵਿਖਾਉਣ ਵਾਲੇ ਵਿਦਿਆਰਥੀਆਂ ਦੀ ਖ਼ਾਸ ਪਹਿਚਾਣ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਖਾਸ ਵਜ਼ੀਫ਼ੇ ਵੀ ਪ੍ਰਦਾਨ ਕਰਦਾ ਹੈ ਤਾਂ ਜੋ ਇਹ ਸਾਰੇ ਅਪਣੀ ਪੜ੍ਹਾਈ ਦੇ ਨਾਲ-ਨਾਲ ਅਪਣੇ ਜੁਨੂਨ ਨੂੰ ਵੀ ਕਾਇਮ ਰੱਖ ਸਕਣ।