ਸ਼੍ਰੀਲੰਕਾ ਵਿਰੁਧ ਦੋ ਟੈਸਟ ਸੀਰੀਜ਼ ਜਿੱਤਣ ਵਾਲੇ ਪਹਿਲੇ ਕਪਤਾਨ ਬਣੇ ਵਿਰਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਟੀਮ ਨੇ ਐਤਵਾਰ ਨੂੰ ਕੋਲੰਬੋ ਟੈਸਟ ਵਿਚ ਮੇਜ਼ਬਾਨ ਸ੍ਰੀਲੰਕਾ ਨੂੰ ਇਕ ਪਾਰੀ ਅਤੇ 53 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਵਾਧਾ ਬਣਾ ਲਿਆ ਹੈ।

Virat Kohli

ਕੋਲੰਬੋ, 7 ਅਗੱਸਤ: ਭਾਰਤ ਟੀਮ ਨੇ ਐਤਵਾਰ ਨੂੰ ਕੋਲੰਬੋ ਟੈਸਟ ਵਿਚ ਮੇਜ਼ਬਾਨ ਸ੍ਰੀਲੰਕਾ ਨੂੰ ਇਕ ਪਾਰੀ ਅਤੇ 53 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਵਾਧਾ ਬਣਾ ਲਿਆ ਹੈ। ਸੀਰੀਜ਼ ਦਾ ਤੀਜਾ ਅਤੇ ਅੰਤਿਮ ਟੈਸਟ 12 ਅਗੱਸਤ ਨੂੰ ਖੇਡਿਆ ਜਾਣਾ ਹੈ। ਇਸ ਮੈਚ ਦਾ ਨਤੀਜਾ ਜੋ ਵੀ ਹੋਵੇ ਸੀਰੀਜ਼ 'ਤੇ ਭਾਰਤੀ ਟੀਮ ਦਾ ਕਬਜ਼ਾ ਹੋਣਾ ਤੈਅ ਹੈ। ਕੋਲੰਬੋ ਟੈਸਟ ਦੀ ਜਿੱਤ ਨਾਲ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅਜਿਹਾ ਰੀਕਾਰਡ ਬਣ ਦਿਤਾ ਹੈ ਕਿ ਜੋ ਹੋਰ ਕੋਈ ਭਾਰਤੀ ਕਪਤਾਨ ਨਹੀਂ ਬਣਾ ਸਕਿਆ ਹੈ।
ਵਿਰਾਟ ਹੁਣ ਅਜਿਹੇ ਪਹਿਲੇ ਭਾਰਤੀ ਕਪਤਾਨ ਬਣ ਗÂੈ ਹਨ ਜਿਨ੍ਹਾਂ ਨੇ ਸ੍ਰੀਲੰਕਾ ਵਿਰੁਧ ਉਸ ਦੇ ਘਰੇਲੂ ਮੈਦਾਨ ਵਿਚ ਦੋ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸਾਲ 2015 ਵਿਚ ਵਿਰਾਟ ਦੀ ਕਪਤਾਨੀ ਵਿਚ ਹੀ 2-1 ਨਾਲ ਸੀਰੀਜ਼ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਬਕਾ ਕਪਤਾਨ ਮੁਹੰਮਦ ਅਜ਼ਰੂਦੀਨ ਦੀ ਕਪਤਾਨੀ ਵਿਚ ਸਾਲ 1993 ਵਿਚ ਸ੍ਰੀਲੰਕਾ ਟੀਮ ਨੂੰ ਉਸ ਦੇ ਹੀ ਮੈਦਾਨ ਵਿਚ ਹਰਾ ਕੇ ਇਕ ਟੈਸਟ ਸੀਰੀਜ਼ ਜਿੱਤੀ ਸੀ। (ਏਜੰਸੀ)