ਸਚਿਨ ਤੇਂਦੁਲਕਰ ਕੋਰੋਨਾ ਸੰਕਰਮਿਤ,ਟਵੀਟ ਕਰਕੇ ਦਿੱਤੀ ਜਾਣਕਾਰੀ
ਲੋਕਾਂ ਦੀ ਦੇਖਭਾਲ ਕਰਨ ਵਾਲੇ ਸਾਰੇ ਸਿਹਤ ਕਰਮਚਾਰੀਆਂ ਦਾ ਕੀਤਾ ਧੰਨਵਾਦ
Sachin Tendulkar
ਨਵੀਂ ਦਿੱਲੀ: ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਬੱਲੇਬਾਜ਼ ਨੇ ਟਵੀਟ ਜ਼ਰੀਏ ਇਸਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਲਿਖਿਆ ਕਿ,' ਮੈਂ ਨਿਰੰਤਰ ਟੈਸਟ ਕਰਵਾ ਰਿਹਾ ਸੀ ਅਤੇ ਨਾਲ ਹੀ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਿਹਾ ਹਾਂ।
ਹਾਲਾਂਕਿ ਮੇਰੇ ਹਲਕੇ ਲੱਛਣਾਂ ਕਰਕੇ ਮੈਂ ਟੈਸਟ ਕਰਵਾਇਆ ਤੇ ਮੈਂ ਕੋਰੋਨਾ ਸਕਾਰਾਤਮਕ ਪਾਇਆ ਗਿਆ ਹਾਂ। ਘਰ ਦੇ ਬਾਕੀ ਮੈਂਬਰਾਂ ਦੀਆਂ ਰਿਪੋਰਟਾਂ ਨਕਾਰਾਤਮਕ ਆਈਆਂ ਹਨ।
ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਵੀ ਕਰ ਰਿਹਾ ਹਾਂ। ਮੈਂ ਡਾਕਟਰਾਂ ਦੀ ਸਲਾਹ ਤੇ ਅਮਲ ਕਰ ਰਿਹਾ ਹਾਂ। ਮੇਰਾ ਅਤੇ ਵੱਖ-ਵੱਖ ਦੇਸ਼ਾਂ ਵਿਚ ਲੱਖਾਂ ਲੋਕਾਂ ਦੀ ਦੇਖਭਾਲ ਕਰਨ ਵਾਲੇ ਸਾਰੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।