ICC ਮਹਿਲਾ ਵਿਸ਼ਵ ਕੱਪ: ਸਮ੍ਰਿਤੀ, ਸ਼ੈਫਾਲੀ, ਮਿਤਾਲੀ ਦੇ ਅਰਧ ਸੈਂਕੜੇ ਨੇ ਦੱਖਣੀ ਅਫਰੀਕਾ ਨੂੰ ਦਿੱਤਾ 275 ਦੌੜਾਂ ਦਾ ਟੀਚਾ

ਏਜੰਸੀ

ਖ਼ਬਰਾਂ, ਖੇਡਾਂ

ਸਮ੍ਰਿਤੀ ਮੰਧਾਨਾ ਨੇ 84 ਗੇਂਦਾਂ 'ਚ 71 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਨੇ 46 ਗੇਂਦਾਂ 'ਚ 53 ਦੌੜਾਂ ਬਣਾਈਆਂ।

ICC Women's World Cup: Smriti, Shefali, Mithali's half-century gave South Africa a 275-run target

 

ਮੁੰਬਈ - ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਅਹਿਮ ਮੈਚ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 275 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵੱਲੋਂ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ ਅਤੇ ਮਿਤਾਲੀ ਰਾਜ ਨੇ ਅਰਧ ਸੈਂਕੜਾ ਜੜਿਆ। ਸਲਾਮੀ ਬੱਲੇਬਾਜ਼ ਸਮ੍ਰਿਤੀ ਅਤੇ ਸ਼ੈਫਾਲੀ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਸਮ੍ਰਿਤੀ ਮੰਧਾਨਾ ਨੇ 84 ਗੇਂਦਾਂ 'ਚ 71 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਨੇ 46 ਗੇਂਦਾਂ 'ਚ 53 ਦੌੜਾਂ ਬਣਾਈਆਂ।

ਸ਼ੈਫਾਲੀ ਦੇ ਰਨ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਆਈ ਯਸਤਿਕਾ ਭਾਟੀਆ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ। ਮਿਤਾਲੀ ਨੇ 84 ਗੇਂਦਾਂ ਵਿਚ 68 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ ਪਰ ਉਸ ਨੇ 57 ਗੇਂਦਾਂ ਵਿਚ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।