ਮੇਰੇ ਨਾਲ ਵੀ ਹੋਈ ਹੈ ਕਠੂਆ ਵਰਗੀ ਘਟਨਾ: ਹਸੀਨ ਜਹਾਂ
ਕਠੂਆ ਬਲਾਤਕਾਰ ਘਟਨਾ ਵਿਰੁਧ ਕੱਢੇ ਮਾਰਚ 'ਚ ਲੈ ਰਹੀ ਸੀ ਹਿੱਸਾ
ਨਵੀਂ ਦਿੱਲੀ, 26 ਅਪ੍ਰੈਲ: ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਹੁਣ ਇਕ ਹੋਰ ਵੱਡਾ ਬਿਆਨ ਦਿਤਾ ਹੈ। ਉਸ ਨੇ ਕਲਕੱਤਾ 'ਚ ਕਠੂਆ ਬਲਾਤਕਾਰ ਘਟਨਾ ਵਿਰੁਧ ਹੋ ਰਹੇ ਇਕ ਮਾਰਚ 'ਚ ਹਿਸਾ ਲਿਆ ਅਤੇ ਇਸ ਦੌਰਾਨ ਉਸ ਨੇ ਕਿਹਾ ਕਿ ਮੇਰਾ ਵੀ ਕੇਸ ਇਸੇ ਵਰਗਾ ਹੀ ਹੈ ਪਰ ਮੈਂ ਜਿਉਂਦੀ ਹਾਂ। ਇਸ ਮਾਮਲੇ 'ਚ ਪੀੜਤਾ ਨਾਲ ਜੋ ਹੋਇਆ, ਉਸ 'ਚੋਂ ਮੈਨੂੰ ਵੀ ਗੁਜ਼ਰਨਾ ਪਿਆ ਹੈ। ਉਨ੍ਹਾਂ ਨੇ ਮੇਰੇ ਨਾਲ ਵੀ ਬਲਾਤਕਾਰ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਉਹ ਮੈਨੂੰ ਮਾਰ ਕੇ ਦੇਹ ਨੂੰ ਜੰਗਲ 'ਚ ਸੁਟਣਾ ਚਾਹੁੰਦੇ ਸਨ। ਦੋ ਮਹੀਨੇ ਬੀਤੇ ਚੁਕੇ ਹਨ, ਮੈਂ ਇਸ ਵਿਰੁਧ ਇਕੱਲੀ ਲੜ ਰਹੀ ਹਾਂ।
ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਦੋਸ਼ ਲਗਾਏ ਸਨ ਕਿ ਉਸ ਦੇ ਪਤੀ ਮੁਹੰਮਦ ਸ਼ਮੀ ਨੇ ਉਸ ਨਾਲ ਦੁਬਈ 'ਚ ਪਾਕਿਸਤਾਨੀ ਲੜਕੀ ਅਲਿਸ਼ਬਾ ਨਾਲ ਮਿਲਣ ਤੋਂ ਬਾਅਦ ਕੁਟਮਾਰ ਕੀਤੀ ਸੀ। ਇੱਥੋਂ ਤਕ ਕਿ ਹਸੀਨ ਨੇ ਸ਼ਮੀ ਦੇ ਭਾਈ 'ਤੇ ਵੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ 'ਚ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਹਸੀਨ ਨੇ ਸ਼ਮੀ 'ਤੇ ਕੁਟਮਾਰ, ਦਹੇਜ ਲਈ ਤੰਗ ਕਰਨਾ, ਗ਼ੈਰ ਕਾਨੂੰਨੀ ਸਬੰਧੀ ਅਤੇ ਫ਼ਿਕਸਿੰਗ ਵਰਗੇ ਗੰਭੀਰ ਦੋਸ਼ ਲਗਾਏ ਹਨ। (ਏਜੰਸੀ)