Archery World Cup: ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗ਼ਾ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਇਟਲੀ ਨੂੰ 236-225 ਨਾਲ ਹਰਾਇਆ।

Archery World Cup: India win compound men, women team gold

Archery World Cup: ਸ਼ੰਘਾਈ: ਭਾਰਤੀ ਪੁਰਸ਼ ਅਤੇ ਮਹਿਲਾ ਕੰਪਾਊਂਡ ਟੀਮਾਂ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪਹਿਲੇ ਪੜਾਅ ਵਿਚ ਸੋਨ ਤਮਗ਼ੇ ਜਿੱਤੇ। ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਇਟਲੀ ਨੂੰ 236-225 ਨਾਲ ਹਰਾਇਆ। ਜਯੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿਕੜੀ ਨੇ 24 ਤੀਰਾਂ 'ਚ ਸਿਰਫ ਚਾਰ ਅੰਕ ਗੁਆ ਕੇ ਛੇਵੀਂ ਦਰਜਾ ਪ੍ਰਾਪਤ ਇਟਲੀ ਟੀਮ ਨੂੰ ਵੱਡੇ ਫਰਕ ਨਾਲ ਹਰਾਇਆ।

ਪੁਰਸ਼ ਟੀਮ ਵਿਚ ਅਭਿਸ਼ੇਕ ਵਰਮਾ, ਪ੍ਰਿਯਾਂਸ਼ ਅਤੇ ਪ੍ਰਥਮੇਸ਼ ਐਫ ਨੇ ਨੀਦਰਲੈਂਡਜ਼ ਨੂੰ 238-231 ਨਾਲ ਹਰਾਇਆ।  ਨੀਦਰਲੈਂਡਜ਼ ਦੀ ਟੀਮ ਵਿਚ ਮਾਈਕ ਸ਼ੋਲੇਸਰ, ਸਿਏਲ ਪੀਟਰ ਅਤੇ ਸਟੀਫ ਵਿਲੇਮਸ ਸ਼ਾਮਲ ਸਨ। ਛੇ ਤੀਰਾਂ ਦੇ ਪਹਿਲੇ ਸੈੱਟ 'ਚ ਭਾਰਤੀ ਟੀਮ ਨੇ ਸਿਰਫ ਦੋ ਵਾਰ 10 ਦੌੜਾਂ ਹੀ ਨਹੀਂ ਬਣਾਈਆਂ ਅਤੇ ਇਟਲੀ ਦੀ ਮਾਰਸੇਲਾ ਟੋਨੇਲੀ, ਆਈਰੀਨ ਫ੍ਰੈਂਚਾਈਨੀਨੀ ਅਤੇ ਐਲੀਸਾ ਰੋਨਰ ਦੀ ਟੀਮ 'ਤੇ 178- 171 ਨਾਲ ਬੜਤ ਬਣਾਈ। 

ਚੌਥੀ ਦਰਜਾ ਪ੍ਰਾਪਤ ਪੁਰਸ਼ ਟੀਮ ਨੇ 60 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਅਗਲੇ ਦੋ ਸੈੱਟਾਂ ਵਿਚ ਸਿਰਫ਼ ਦੋ ਅੰਕ ਗੁਆ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਆਖ਼ਰੀ ਸੈੱਟ 'ਚ 60 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।