IPL 2024: Punjab Kings ਨੇ IPL ਇਤਿਹਾਸ 'ਚ ਸਭ ਤੋਂ ਵੱਡਾ ਟੀਚਾ ਬਦਲਿਆ, 18.4 ਓਵਰਾਂ ਵਿਚ 262 ਦੌੜਾਂ ਬਣਾਈਆਂ

ਏਜੰਸੀ

ਖ਼ਬਰਾਂ, ਖੇਡਾਂ

ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ

File Photo

IPL 2024:  ਨਵੀਂ ਦਿੱਲੀ - ਪੰਜਾਬ ਕਿੰਗਜ਼ ਨੇ IPL 'ਚ ਟੀ-20 ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ ਤੇ ਇਤਿਹਾਸ ਰਚ ਦਿੱਤਾ। ਮੌਜੂਦਾ ਸੈਸ਼ਨ ਦੇ 42ਵੇਂ ਮੈਚ 'ਚ ਕੋਲਕਾਤਾ ਖਿਲਾਫ਼ ਟੀਮ ਨੇ 18.3 ਓਵਰਾਂ 'ਚ 2 ਵਿਕਟਾਂ 'ਤੇ 262 ਦੌੜਾਂ ਬਣਾਈਆਂ। ਸ਼ੁੱਕਰਵਾਰ ਨੂੰ ਈਡਨ ਗਾਰਡਨ ਸਟੇਡੀਅਮ 'ਚ ਕੋਲਕਾਤਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 261 ਦੌੜਾਂ ਬਣਾਈਆਂ।

ਇਸ ਲੀਗ ਦੀ ਸਭ ਤੋਂ ਵੱਡੀ ਦੌੜ 224 ਦੌੜਾਂ ਸੀ, ਜੋ ਰਾਜਸਥਾਨ ਨੇ ਇਸੇ ਸੀਜ਼ਨ ਵਿਚ ਕੋਲਕਾਤਾ ਖ਼ਿਲਾਫ਼ ਕੀਤੀ ਸੀ। ਜੌਨੀ ਬੇਅਰਸਟੋ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 48 ਗੇਂਦਾਂ 'ਤੇ 108 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ 8 ਚੌਕੇ ਅਤੇ 9 ਛੱਕੇ ਲਗਾਏ। 

- ਮੈਚ ਬਾਰੇ ਦਿਲਚਸਪ ਤੱਥ
ਸੀਜ਼ਨ 'ਚ 7ਵੀਂ ਵਾਰ 250 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਗਿਆ।
ਸੀਜ਼ਨ 'ਚ ਦੂਜੀ ਵਾਰ ਸਭ ਤੋਂ ਵੱਡੀ ਦੌੜਾਂ ਦਾ ਪਿੱਛਾ ਕਰਨ ਦਾ ਰਿਕਾਰਡ ਟੁੱਟ ਗਿਆ ਹੈ।
ਪੰਜਾਬ ਨੇ ਆਈਪੀਐੱਲ ਵਿਚ 28 ਵਾਰ 200 ਤੋਂ ਵੱਧ ਦੌੜਾਂ ਬਣਾਈਆਂ ਹਨ। 

ਕੋਲਕਾਤਾ ਵੱਲੋਂ ਫਿਲ ਸਾਲਟ ਨੇ 75 ਦੌੜਾਂ ਦਾ ਅਰਧ ਸੈਂਕੜਾ ਅਤੇ ਸੁਨੀਲ ਨਰਾਇਣ ਨੇ 71 ਦੌੜਾਂ ਦਾ ਅਰਧ ਸੈਂਕੜਾ ਲਗਾਇਆ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ। ਕਪਤਾਨ ਸੈਮ ਕੁਰਾਨ ਅਤੇ ਰਾਹੁਲ ਚਾਹਰ ਨੂੰ ਇਕ-ਇਕ ਵਿਕਟ ਮਿਲੀ।

ਦੌੜਾਂ ਦਾ ਪਿੱਛਾ ਕਰਦੇ ਹੋਏ ਪ੍ਰਭਸਿਮਰਨ ਸਿੰਘ ਨੇ ਵੀ 20 ਗੇਂਦਾਂ 'ਤੇ 54 ਦੌੜਾਂ ਦਾ ਯੋਗਦਾਨ ਪਾਇਆ। ਜਦਕਿ ਜੌਨੀ ਬੇਅਰਸਟੋ ਨੇ 48 ਗੇਂਦਾਂ 'ਤੇ 108 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਸ਼ਸ਼ਾਂਕ ਸਿੰਘ ਨੇ 28 ਗੇਂਦਾਂ 'ਤੇ 8 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੋਲਕਾਤਾ ਵੱਲੋਂ ਸੁਨੀਲ ਨਾਰਾਇਣ ਨੇ ਇਕਲੌਤਾ ਵਿਕਟ ਲਿਆ। ਇੱਕ ਬੱਲੇਬਾਜ਼ ਨਿਕਲ ਗਿਆ।