ਟੀ-20 ਵਿਸ਼ਵ ਕੱਪ ਅਭਿਆਸ ਲਈ ਆਸਟਰੇਲੀਆ ’ਚ ਖਿਡਾਰੀਆਂ ਦੀ ਕਮੀ: ਮਾਰਸ਼ 

ਏਜੰਸੀ

ਖ਼ਬਰਾਂ, ਖੇਡਾਂ

ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਬਦਲ ਵਜੋਂ ਮੈਦਾਨ ’ਚ ਉਤਾਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ

T20 World Cup

ਮੈਲਬੌਰਨ: ਆਸਟਰੇਲੀਆ ਨੂੰ ਖਿਡਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਈ.ਪੀ.ਐਲ. ਤੇ ਟੀ-20 ਵਿਸ਼ਵ ਕੱਪ ਵਿਚਾਲੇ ਥੋੜ੍ਹਾ ਫ਼ਰਕ ਹੋਣ ਕਾਰਨ ਉਸ ਨੂੰ ਅਗਲੇ ਮਹੀਨੇ ਹੋਣ ਵਾਲੇ ਆਈ.ਸੀ.ਸੀ. ਟੂਰਨਾਮੈਂਟ ਦੇ ਅਭਿਆਸ ਮੈਚਾਂ ਲਈ ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਬਦਲ ਵਜੋਂ ਮੈਦਾਨ ’ਚ ਉਤਾਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। 

ਆਸਟਰੇਲੀਆ ਬੁਧਵਾਰ ਨੂੰ ਨਾਮੀਬੀਆ ਅਤੇ ਸ਼ੁਕਰਵਾਰ ਨੂੰ ਤ੍ਰਿਨੀਦਾਦ ਵਿਚ ਵੈਸਟਇੰਡੀਜ਼ ਵਿਰੁਧ ਦੋ ਅਭਿਆਸ ਮੈਚ ਖੇਡੇਗਾ ਪਰ ਉਸ ਕੋਲ ਦੋ ਮੈਚਾਂ ਲਈ ਸਿਰਫ ਅੱਠ ਖਿਡਾਰੀ ਉਪਲਬਧ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਆਈ.ਪੀ.ਐਲ. ਪਲੇਆਫ ਵਿਚ ਖੇਡਣ ਤੋਂ ਬਾਅਦ ਛੁੱਟੀ ਲੈਣਗੇ। 

ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਤੋਂ ਠੀਕ ਹੋ ਰਹੇ ਕਪਤਾਨ ਮਿਸ਼ੇਲ ਮਾਰਸ਼ ਦਾ ਵੀ ਨਾਮੀਬੀਆ ਵਿਰੁਧ ਖੇਡਣਾ ਨਿਸ਼ਚਿਤ ਨਹੀਂ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ‘‘ਸਾਡੇ ਕੋਲ ਖਿਡਾਰੀਆਂ ਦੀ ਕਮੀ ਹੋਵੇਗੀ। ਪਰ ਇਹ ਅਭਿਆਸ ਮੈਚ ਹੈ। ਜਿਨ੍ਹਾਂ ਖਿਡਾਰੀਆਂ ਨੂੰ ਖੇਡਣ ਦੀ ਜ਼ਰੂਰਤ ਹੈ ਉਹ ਖੇਡਣਗੇ ਅਤੇ ਅਸੀਂ ਉੱਥੋਂ ਫੈਸਲਾ ਕਰਾਂਗੇ।’’ 

ਆਈ.ਪੀ.ਐਲ. ਦਾ ਫਾਈਨਲ ਐਤਵਾਰ ਰਾਤ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ, ਜਿਸ ਵਿਚ ਆਸਟਰੇਲੀਆ ਦੇ ਟ੍ਰੈਵਿਸ ਹੈਡ, ਪੈਟ ਕਮਿੰਸ ਅਤੇ ਮੈਚ ਦੇ ਬਿਹਤਰੀਨ ਖਿਡਾਰੀ ਮਿਸ਼ੇਲ ਮਾਰਸ਼ ਖੇਡ ਰਹੇ ਸਨ। 

ਇਨ੍ਹਾਂ ਤਿੰਨਾਂ ਤੋਂ ਇਲਾਵਾ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਣ ਵਾਲੇ ਕੈਮਰੂਨ ਗ੍ਰੀਨ ਅਤੇ ਗਲੇਨ ਮੈਕਸਵੈਲ ਇਸ ਹਫਤੇ ਦੇ ਅਖੀਰ ’ਚ ਬਾਰਬਾਡੋਸ ’ਚ ਹੋਣ ਵਾਲੇ ਵਿਸ਼ਵ ਕੱਪ ਦੀ ਅਪਣੀ ਟੀਮ ਨਾਲ ਜੁੜਨਗੇ, ਜਦਕਿ ਲਖਨਊ ਸੁਪਰ ਜਾਇੰਟਸ ਲਈ ਖੇਡਣ ਵਾਲੇ ਮਾਰਕਸ ਸਟੋਇਨਿਸ ਦੇ ਵੀ ਨਾਮੀਬੀਆ ਵਿਰੁਧ ਅਭਿਆਸ ਮੈਚ ਤੋਂ ਬਾਅਦ ਹੀ ਤ੍ਰਿਨੀਦਾਦ ਪਹੁੰਚਣ ਦੀ ਉਮੀਦ ਹੈ। 

ਰਿਜ਼ਰਵ ਖਿਡਾਰੀ ਜ਼ੈਕ ਫਰੇਜ਼ਰ-ਮੈਕਗਰਕ ਅਤੇ ਮੈਟ ਸ਼ਾਰਟ ਵੀ 5 ਜੂਨ ਨੂੰ ਓਮਾਨ ਵਿਰੁਧ ਆਸਟਰੇਲੀਆ ਦੇ ਪਹਿਲੇ ਟੀ-20 ਵਿਸ਼ਵ ਕੱਪ ਮੈਚ ਤੋਂ ਬਾਅਦ ਟੀਮ ਨਾਲ ਜੁੜਨਗੇ। ਮਾਰਸ਼ ਨੇ ਕਿਹਾ, ‘‘ਲਚਕਦਾਰ ਹੋਣਾ ਮਹੱਤਵਪੂਰਨ ਹੈ। ਜਿਹੜੇ ਖਿਡਾਰੀ ਆਈ.ਪੀ.ਐਲ. ’ਚ ਰਹੇ ਹਨ ਉਹ ਬਹੁਤ ਕ੍ਰਿਕਟ ਖੇਡ ਰਹੇ ਹਨ। ਅਸੀਂ ਉਨ੍ਹਾਂ ਦੇ ਪਰਵਾਰਾਂ ਨੂੰ ਮਿਲਣ, ਤਰੋਤਾਜ਼ਾ ਹੋਣ ਅਤੇ ਇਸ ਟੂਰਨਾਮੈਂਟ ਵਿਚ ਖੇਡਣ ਲਈ ਉਨ੍ਹਾਂ ਨੂੰ ਮਿਲਣ ਲਈ ਅਪਣੇ ਘਰ ਕੁੱਝ ਦਿਨ ਬਿਤਾਉਣ ਨੂੰ ਤਰਜੀਹ ਦਿਤੀ ਹੈ।’’ 

ਉਨ੍ਹਾਂ ਕਿਹਾ, ‘‘ਆਖਰਕਾਰ ਸਾਡੇ ਕੋਲ ਸਾਡੇ 15 ਖਿਡਾਰੀ (ਸਾਰੇ ਇਕੱਠੇ) ਹੋਣਗੇ, ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਨੂੰ ਆਰਾਮ ਦੇਈਏ, ਭਾਵੇਂ ਇਹ ਸਿਰਫ ਘਰ ’ਚ ਸਿਰਫ਼ ਕੁੱਝ ਦਿਨਾਂ ਲਈ ਹੀ ਕਿਉਂ ਨਾ ਹੋਵੇ।’’ ਆਈ.ਸੀ.ਸੀ. ਦੇ ਨਿਯਮਾਂ ਅਨੁਸਾਰ ਅਭਿਆਸ ਮੈਚਾਂ ’ਚ ਫੀਲਡਿੰਗ ਕਰਨ ਵਾਲੇ ਖਿਡਾਰੀਆਂ ਨੂੰ ਉਸ ਦੇਸ਼ ਦਾ ਹੋਣਾ ਚਾਹੀਦਾ ਹੈ ਜਿਸ ਦੀ ਉਹ ਨੁਮਾਇੰਦਗੀ ਕਰ ਰਹੇ ਹਨ। 

ਇਸ ਦਾ ਮਤਲਬ ਹੈ ਕਿ ਐਂਡਰਿਊ ਮੈਕਡੋਨਲਡ, ਬ੍ਰੈਡ ਹਾਜ, ਜਾਰਜ ਬੇਲੀ (ਸਾਰੇ ਸਾਬਕਾ ਕੌਮਾਂਤਰੀ ਕ੍ਰਿਕਟਰ) ਅਤੇ ਆਂਦਰੇ ਬੋਰੋਵੇਕ (ਸਾਬਕਾ ਫਸਟ ਕਲਾਸ ਵਿਕਟਕੀਪਰ) ਵਰਗੇ ਸਹਿਯੋਗੀ ਸਟਾਫ ਨੂੰ ਮੈਦਾਨ ’ਤੇ ਉਤਰਨਾ ਪੈ ਸਕਦਾ ਹੈ। 

ਮਾਰਸ਼ ਨੇ ਅਪਣੀ ਸੱਟ ’ਤੇ ਕ੍ਰਿਕਟ ਆਸਟਰੇਲੀਆ ਦੇ ਮੈਡੀਕਲ ਸਟਾਫ ਨਾਲ ਸਲਾਹ-ਮਸ਼ਵਰਾ ਕਰਨ ਲਈ ਅਪ੍ਰੈਲ ਵਿਚ ਪਰਥ ਜਾਣ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਲਈ ਸਿਰਫ ਚਾਰ ਆਈ.ਪੀ.ਐਲ. ਮੈਚ ਖੇਡੇ ਸਨ। ਉਹ ਉਦੋਂ ਤੋਂ ਨਹੀਂ ਖੇਡੇ ਹਨ ਅਤੇ ਅਜੇ ਗੇਂਦਬਾਜ਼ੀ ਦੁਬਾਰਾ ਸ਼ੁਰੂ ਨਹੀਂ ਕੀਤੀ ਹੈ।