ਖੇਡ ਮੰਤਰੀ ਦੀ ਪ੍ਰਵਾਨਗੀ ਉਪਰੰਤ 106 ਜੂਨੀਅਰ ਕੋਚਾਂ ਦੀ ਕੋਚ ਵਜੋਂ ਤਰੱਕੀ
ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਊਰਜਾ ਨੂੰ ਸਹੀ ਪਾਸੇ ਲਾਉਣ ਵੱਲ ਧਿਆਨ ਦਿਤਾ ਜਾ ਰਿਹੈ: ਮੀਤ ਹੇਅਰ
ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਵਾਨਗੀ ਉਪਰੰਤ ਖੇਡ ਵਿਭਾਗ ਵਲੋਂ 106 ਜੂਨੀਅਰ ਕੋਚਾਂ ਨੂੰ ਤਰੱਕੀ ਦਿੰਦਿਆਂ ਕੋਚ ਬਣਾ ਦਿਤਾ ਗਿਆ ਹੈ। ਖੇਡ ਮੰਤਰੀ ਮੀਤ ਹੇਅਰ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਵਿਭਾਗ ਵਲੋਂ ਸੂਬੇ ਵਿਚ ਖੇਡ ਪੱਖੀ ਮਾਹੌਲ ਸਿਰਜਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹ ਹਨ ਅਤੇ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਪਾਕਿ ਨਾਗਰਿਕ ਦੀ ਜਾਂਚ ਦੌਰਾਨ ਕੁਝ ਨਾ ਮਿਲਣ 'ਤੇ ਪਾਕਿ ਰੇਂਜਰਾਂ ਦੇ ਹਵਾਲੇ ਕਰ BSF ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵਿਚ ਕੰਮ ਕਰਦੇ 106 ਜੂਨੀਅਰ ਕੋਚਾਂ ਨੂੰ ਤਰੱਕੀ ਦੇ ਕੇ ਕੋਚ ਬਣਾਇਆ ਗਿਆ ਹੈ। ਮੀਤ ਹੇਅਰ ਨੇ ਅੱਗੇ ਕਿਹਾ ਕਿ ਖੇਡ ਵਿਭਾਗ ਨੂੰ ਮਜ਼ਬੂਤ ਕਰਨ ਲਈ ਜਿਥੇ ਨਵੀਂ ਖੇਡ ਨੀਤੀ ਦੇ ਜਲਦ ਹੀ ਲਾਗੂ ਕਰਨ ਉਪਰੰਤ ਸਾਰੇ ਗਰੁੱਪਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਉਥੇ ਤਰੱਕੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਮਨੀਪੁਰ ਮੁੱਦੇ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ; ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਵਿਚਾਲੇ ਦੋ ਬਿੱਲ ਪਾਸ
ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿੰਡ ਪੱਧਰ ਦੇ ਖੇਡ ਸੈਂਟਰਾਂ ਤੋਂ ਲੈ ਕੇ ਸੂਬਾ ਪੱਧਰ ਦੇ ਐਕਸੀਲੈਂਸ ਸੈਂਟਰ ਬਣਾਏ ਜਾ ਰਹੇ ਹਨ। ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਨੂੰ ਊਰਜਾ ਨੂੰ ਸਹੀ ਪਾਸੇ ਲਾਉਣ ਵੱਲ ਧਿਆਨ ਦਿਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪਧਰ ਉਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।