ਜੋ ਰੂਟ ਨੇ ਆਈਪੀਐਲ ਖੇਡਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਦੇ ਕਪਤਾਨ ਜੋ ਰੂਟ ਦਸੰਬਰ ਤੋਂ ਆਸਟ੍ਰੇਲੀਆ ਦੀ ਟਵੰਟੀ-20 ਬਿਗ ਬੈਸ਼ ਲੀਗ 'ਚ ਸਿਡਨੀ ਥਰਡਜ਼ ਲਈ ਖੇਡਣਗੇ..........

Joe Root

ਸਿਡਨੀ : ਇੰਗਲੈਂਡ ਦੇ ਕਪਤਾਨ ਜੋ ਰੂਟ ਦਸੰਬਰ ਤੋਂ ਆਸਟ੍ਰੇਲੀਆ ਦੀ ਟਵੰਟੀ-20 ਬਿਗ ਬੈਸ਼ ਲੀਗ 'ਚ ਸਿਡਨੀ ਥਰਡਜ਼ ਲਈ ਖੇਡਣਗੇ। ਰੂਟ ਅਤੇ ਇੰਗਲੈਂਡ ਨਾਲ ਜੋਸ ਬਟਲਰ ਸਿਡਨੀ ਥਰਡਜ਼ ਲਈ ਬੀਬੀਐਲ ਪੱਧਰ ਦੇ ਪਹਿਲੇ ਹਾਫ਼ 'ਚ ਖੇਡਣਗੇ, ਕਿਉਂ ਕਿ ਇੰਗਲੈਂਡ ਦੇ ਸ੍ਰੀਲੰਕਾ ਦੌਰੇ ਅਤੇ ਵੈਸਟਇੰਡੀਜ਼ ਵਿਰੁਧ ਲੜੀ ਦਰਮਿਆਨ ਵਿੰਡੋ ਖਾਲੀ ਹੋਵੇਗੀ। ਰੂਟ ਸਿਡਨੀ ਥੰਡਰ ਲਈ ਬੀਬੀਐਲ ਦੇ 7 ਮੈਚ ਖੇਡਣਗੇ।

ਜਿਵੇਂ ਹੀ ਜੋ ਰੂਟ ਨੂੰ ਬਿਗ ਬੈਸ਼ ਖੇਡਣ ਦੀ ਆਗਿਆ ਮਿਲੀ, ਉਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਆਦਾ ਵਰਕਲੋਡ ਕਾਰਨ ਆਈਪੀਐਲ ਖੇਡਣ ਦੀ ਦਿਲਚਸਪੀ ਨਹੀਂ ਦਿਖਾਈ। ਜੋ ਰੂਟ ਆਉਣ ਵਾਲੇ ਅਪਣੇ ਬਹੁਤ ਹੀ ਰੁਝੇਵੇਂ ਭਰੇ ਸਮੇਂ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦਾ ਕੰਮ ਕਾਜੀ ਬੋਝ ਨਹੀਂ ਲੈਣਾ ਚਾਹੁੰਦੇ ਹਨ ਅਤੇ ਅਪਣੇ ਇੰਗਲਿਸ਼ ਸਮਰ 'ਚ ਰੁਝੇ ਹੋਏ ਸੀਜ਼ਨ 'ਤੇ ਹੀ ਧਿਆਨ ਦੇਣਾ ਚਾਹੁੰਦੇ ਹਨ।  (ਏਜੰਸੀ)