ਪਾਕਿ ਗੇਂਦਬਾਜ਼ ਇਰਫ਼ਾਨ ਨੇ ਕੀਤੀ ਟੀ20 ਦੀ ਸੱਭ ਤੋਂ ਕਿਫ਼ਾਇਤੀ ਗੇਂਦਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫ਼ਾਨ ਨੇ ਟੀ20 ਕ੍ਰਿਕਟ ਇਤਿਹਾਸ 'ਚ ਸੱਭ ਤੋਂ ਕਿਫ਼ਾਇਤੀ ਗੇਂਦਬਾਜ਼ੀ ਸਪੈੱਲ ਸੁਟਿਆ ਹੈ..........

Mohammad Irfan

ਨਵੀਂ ਦਿੱਲੀ : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫ਼ਾਨ ਨੇ ਟੀ20 ਕ੍ਰਿਕਟ ਇਤਿਹਾਸ 'ਚ ਸੱਭ ਤੋਂ ਕਿਫ਼ਾਇਤੀ ਗੇਂਦਬਾਜ਼ੀ ਸਪੈੱਲ ਸੁਟਿਆ ਹੈ। ਇਰਫ਼ਾਨ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਬਾਰਬੋਡਸ ਟ੍ਰਿਡੈਂਟਸ ਲਈ ਖੇਡਦਿਆਂ ਇਹ ਉਪਲਬਧੀ ਹਾਸਲ ਕੀਤੀ। ਹਾਲਾਂ ਕਿ ਉਸ ਦਾ ਇਹ ਪ੍ਰਦਰਸ਼ਨ ਵੀ ਉਸ ਦੀ ਟੀਮ ਨੂੰ ਸੇਂਟ ਕੀਟਸ ਅਤੇ ਨੇਵਿਸ ਵਿਰੁਧ ਜਿੱਤ ਨਹੀਂ ਦਿਵਾ ਸਕਿਆ।

ਖੱਬੇ ਹੱਥ ਦੇ ਗੇਂਦਬਾਜ਼ ਨੇ ਬੀਤੇ ਦਿਨੀਂ ਚਾਰ ਓਵਰਾਂ 'ਚ ਸਿਰਫ਼ ਇਕ ਦੌੜ ਦਿੰਦੇ ਹੋਏ ਦੋ ਵਿਕਟਾਂ ਹਾਸਲ ਕੀਤੀਆਂ। ਉਸ ਦੀਆਂ 24 'ਚੋਂ 23 ਗੇਂਦਾਂ 'ਤੇ ਕੋਈ ਦੌੜ ਨਹੀਂ ਬਣ ਸਕੀ। ਉਸ ਦੇ ਸਪੈੱਲ ਦੀ ਆਖ਼ਰੀ ਗੇਂਦ 'ਤੇ ਬੱਲੇਬਾਜ਼ ਨੇ ਇਕ ਦੌੜ ਬਣਾਈ। ਉਸ ਦੀ ਗੇਂਦਬਾਜ਼ੀ ਦਾ ਅੰਕੜਾ 4-3-1-2 ਰਿਹਾ। ਉਸ ਨੇ ਕ੍ਰਿਸ ਗੇਲ ਅਤੇ ਈਵਿਨ ਲੁਈਸ ਦੀਆਂ ਵਿਕਟਾਂ ਵੀ ਪ੍ਰਾਪਤ ਕੀਤੀਆਂ।   (ਏਜੰਸੀ)