ਰੱਖਿਆ ਮੰਤਰੀ ਨੇ ਪੁਣੇ 'ਚ ਨੀਰਜ ਚੋਪੜਾ ਦੇ ਨਾਂ 'ਤੇ ਰੱਖਿਆ ਆਰਮੀ ਸਪੋਰਟਸ ਇੰਸਟੀਚਿਊਟ ਦਾ ਨਾਂ
'ਡੇਢ ਸਾਲਾਂ ਤੋਂ ਕੋਵਿਡ ਮਹਾਂਮਾਰੀ ਦੇ ਬਾਵਜੂਦ, ਟੋਕੀਓ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰਨਾ ਕੋਈ ਛੋਟੀ ਗੱਲ ਨਹੀਂ'
ਪੁਣੇ: ਮਹਾਰਾਸ਼ਟਰ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁਣੇ ਵਿਚ ਆਰਮੀ ਸਪੋਰਟਸ ਇੰਸਟੀਚਿਊਟ ਵਿੱਚ ਟੋਕੀਓ ਓਲੰਪਿਕਸ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੇ ਨਾਮ ਤੇ ਇਕ ਸਟੇਡੀਅਮ ਦਾ ਉਦਘਾਟਨ ਕੀਤਾ।
ਇਸ ਮੌਕੇ ਫੌਜ ਮੁਖੀ ਜਨਰਲ ਐਮ ਐਮ ਨਰਵਨੇ ਅਤੇ ਨੀਰਜ ਚੋਪੜਾ ਵੀ ਮੌਜੂਦ ਸਨ। ਰਾਜਨਾਥ ਨੇ ਕਿਹਾ ਕਿ ਡੇਢ ਸਾਲਾਂ ਤੋਂ ਕੋਵਿਡ ਮਹਾਂਮਾਰੀ ਦੇ ਬਾਵਜੂਦ, ਟੋਕੀਓ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰਨਾ ਕੋਈ ਛੋਟੀ ਗੱਲ ਨਹੀਂ ਹੈ।
ਆਰਮੀ ਸਪੋਰਟਸ ਇੰਸਟੀਚਿਟ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੈਂ ਇਸ ਸੰਸਥਾ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ, ਜਦੋਂ ਸਾਡੇ ਖਿਡਾਰੀਆਂ ਨੂੰ ਸਹੂਲਤਾਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਸੀ।
ਉਸ ਸਮੇਂ ਉਨ੍ਹਾਂ ਦੇ ਘਰੇਲੂ ਉਪਕਰਣ ਪਹੁੰਚਾਉਣ ਦਾ ਕੰਮ ਆਰਮੀ ਸਪੋਰਟਸ ਇੰਸਟੀਚਿਟ ਦੁਆਰਾ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਨਿਸ਼ਾਨੇਬਾਜ਼ਾਂ ਲਈ ਘਰੇਲੂ ਥਾਵਾਂ 'ਤੇ ਸ਼ੂਟਿੰਗ ਰੇਂਜ ਵੀ ਬਣਾਈ ਗਈ ਸੀ।