Lionel Messi: ਜੇ ਫੁੱਟਬਾਲਰ ਖਿਡਾਰੀ ਮੈਸੀ ਪੱਗ ਬੰਨ੍ਹਦੇ ਤਾਂ ਇਸ ਤਰ੍ਹਾਂ ਦੀ ਲੱਗਣੀ ਸੀ ਲੁੱਕ, ਫੋਟੋ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Lionel Messi: ਮੈਸੀ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਹਨ।

If Lionel Messi ties a turban news

If Lionel Messi ties a turban news:  ਲਿਓਨਲ ਮੈਸੀ ਨੂੰ ਭਲਾ ਕੌਣ ਨਹੀਂ ਜਾਣਦਾ। ਉਹ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਹਨ। ਲਿਓਨੇਲ ਆਂਦ੍ਰੇਸ ਮੈੱਸੀ ਦਾ ਜਨਮ 24 ਜੂਨ 1987 ਨੂੰ ਹੋਇਆ। ਮੈਸੀ ਦੇ ਫੈਨਸ ਉਨ੍ਹਾਂ ਦੀਆਂ ਅਲੱਗ-ਅਲੱਗ ਤਸਵੀਰਾਂ ਵੇਖਣ ਲਈ ਬੇਤਾਬ ਰਹਿੰਦੇ ਹਨ ਤੇ ਉਨ੍ਹਾਂ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੀਆਂ ਫੋਟੋਆਂ ਐਡਿਟ ਕਰਕੇ ਵੀ ਵਾਇਰਲ ਕਰਦੇ ਰਹਿੰਦੇ ਹਨ।

 

ਅਜਿਹੀ ਹੀ ਇਕ ਹੋਰ ਫੈਨ ਨੇ ਮੈਸੀ ਦੀ ਫੋਟੋ ਵਾਇਰਲ ਕੀਤੀ ਹੈ। ਯੂਜ਼ਰ ਗੁਰਪ੍ਰੀਤ ਸਿੰਘ ਮਾਨ ਨੇ ਮੈਸੀ ਦੀ ਇਕ ਤਸਵੀਰ ਐਡਿਟ ਕਰਕੇ ਪੋਸਟ ਕੀਤੀ ਹੈ। ਇਸ ਤਸਵੀਰ ਵਿਚ ਮੈਸੀ ਦੇ ਪੱਗ ਬੰਨ੍ਹੀ ਹੋਈ ਵਿਖਾਈ ਗਈ ਹੈ ਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੈ ਕਿ ਜੇ ਮੈਸੀ ਪੱਗ ਬੰਨ੍ਹਦੇ ਹੁੰਦੇ ਤਾਂ ਉਨ੍ਹਾਂ ਦਾ ਨਾਂ ਲਿਓ ਸਿੰਘ ਮੈਸੀ ਹੋਣਾ ਸੀ।

 

 

ਦੱਸ ਦੇਈਏ ਕਿ  ਮੈਸੀ ਇਕਲੌਕੇ ਫੁੱਟਬਾਲਰ ਹਨ ਜਿਨ੍ਹਾਂ ਨੇ ਇਕੋ ਸੀਜ਼ਨ ਵਿਚ ਚਾਰ ਪ੍ਰਤਿਸ਼ਠਾਵਾਨ ਅਵਾਰਡ ਜਿੱਤੇ - ਬੈਲਨ ਡੀ ਓਰ, ਫੀਫਾ ਵਰਲਡ ਪਲੇਅਰ, ਪਿਚੀਚੀ ਟਰਾਫੀ ਅਤੇ ਗੋਲਡਨ ਬੂਟ। ਉਨ੍ਹਾਂ ਨੇ 2009-10 ਦੀ ਕੈਂਪੇਨਿੰਗ ਦੌਰਾਨ ਹੀ ਇਹ ਮੁਕਾਮ ਹਾਸਲ ਕੀਤਾ। ਉਹ ਖੇਡ ਦੇ ਇਤਿਹਾਸ ਵਿਚ ਛੇ ਬੈਲਨ ਡੀ ਓਰ (2009, 2010, 2011, 2012, 2015 ਅਤੇ 2019) ਦੇ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ।

ਇਸ ਸੂਚੀ ਵਿਚ ਦੂਸਰਾ ਸਥਾਨ ਪੁਰਤਗਾਲੀ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਹੈ। ਮੈਸੀ ਛੇ ਗੋਲਡਨ ਬੂਟ ਐਵਾਰਡ ਜਿੱਤਣ ਵਾਲੇ ਇਕਲੌਤੇ ਫੁੱਟਬਾਲਰ ਹਨ। ਉਸ ਨੂੰ 2009-10, 2011-12, 2012-13, 2016-17, 2017-18 ਅਤੇ 2018-19 ਦੇ ਸੀਜ਼ਨ ਵਿੱਚ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ ਸੀ। ਮੈਸੀ ਦੇ ਅਧਿਕਾਰਤ ਮੈਚਾਂ ਵਿੱਚ ਬਾਰਸੀਲੋਨਾ ਲਈ 100 ਗੋਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਹੋਣ ਦਾ ਰਿਕਾਰਡ ਹੈ।