ਹੁਣ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਵੀ ਮਿਲੇਗੀ ਪੁਰਸ਼ ਖਿਡਾਰੀਆਂ ਦੇ ਬਰਾਬਰ ਮੈਚ ਫ਼ੀਸ

ਏਜੰਸੀ

ਖ਼ਬਰਾਂ, ਖੇਡਾਂ

ਅਸੀਂ ਬੋਰਡ ਦੁਆਰਾ ਕਰਾਰ ਕੀਤੀਆਂ ਮਹਿਲਾ ਕ੍ਰਿਕਟਰਾਂ ਲਈ ਬਰਾਬਰ ਤਨਖ਼ਾਹ ਦੀ ਨੀਤੀ ਲਾਗੂ ਕਰ ਰਹੇ ਹਾਂ। - ਜੈ ਸ਼ਾਹ

Now women cricket players will also get the same match fee as male players

 

ਨਵੀਂ ਦਿੱਲੀ - ਭਾਰਤੀ ਕ੍ਰਿਕਟ 'ਚ ਵੱਡੇ ਬਦਲਾਅ ਸ਼ੁਰੂ ਹੋ ਗਏ ਹਨ। ਹੁਣ ਬੀਸੀਸੀਆਈ ਦੇ ਕੇਂਦਰੀ ਸਮਝੌਤੇ ਵਿਚ ਸ਼ਾਮਲ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਮੈਚ ਫ਼ੀਸ ਮਿਲੇਗੀ। ਬੀਸੀਸੀਆਈ ਦੀ ਸਿਖਰ ਕੌਂਸਲ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਜੈ ਸ਼ਾਹ ਨੇ ਟਵੀਟ ਕੀਤਾ ਕਿ 'ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਸੀਸੀਆਈ ਨੇ ਭੇਦਭਾਵ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਚੁੱਕਿਆ ਹੈ। ਅਸੀਂ ਬੋਰਡ ਦੁਆਰਾ ਕਰਾਰ ਕੀਤੀਆਂ ਮਹਿਲਾ ਕ੍ਰਿਕਟਰਾਂ ਲਈ ਬਰਾਬਰ ਤਨਖ਼ਾਹ ਦੀ ਨੀਤੀ ਲਾਗੂ ਕਰ ਰਹੇ ਹਾਂ। ਹੁਣ ਮਹਿਲਾ ਅਤੇ ਪੁਰਸ਼ ਕ੍ਰਿਕਟ ਖਿਡਾਰੀਆਂ ਨੂੰ ਬਰਾਬਰ ਮੈਚ ਫੀਸ ਮਿਲੇਗੀ। ਇਸ ਰਾਹੀਂ ਅਸੀਂ ਕ੍ਰਿਕਟ ਵਿਚ ਲਿੰਗ ਸਮਾਨਤਾ ਦੇ ਇੱਕ ਨਵੇਂ ਦੌਰ ਵਿਚ ਕਦਮ ਰੱਖ ਰਹੇ ਹਾਂ।''

ਬੀਸੀਸੀਆਈ ਨੇ ਇਕਰਾਰਨਾਮੇ ਵਾਲੀਆਂ ਮਹਿਲਾ ਕ੍ਰਿਕਟਰਾਂ ਨੂੰ ਪੁਰਸ਼ਾਂ ਦੇ ਬਰਾਬਰ ਮੈਚ ਫ਼ੀਸ ਦੇਣ ਦਾ ਫ਼ੈਸਲਾ ਕੀਤਾ ਹੈ। ਪਰ, ਦੋਵਾਂ ਵਰਗਾਂ ਦੇ ਕੇਂਦਰੀ ਇਕਰਾਰਨਾਮੇ ਵਿਚ ਅਜੇ ਵੀ ਵੱਡਾ ਅੰਤਰ ਹੈ। 2021-22 ਲਈ, ਬੀਸੀਸੀਆਈ ਨੇ ਮਹਿਲਾ ਕ੍ਰਿਕਟ ਖਿਡਾਰੀਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਠੇਕੇ ਦਿੱਤੇ ਹਨ। ਸ਼੍ਰੇਣੀ-ਏ ਦੇ ਖਿਡਾਰੀਆਂ ਨੂੰ 50 ਲੱਖ, ਸ਼੍ਰੇਣੀ-ਬੀ ਦੇ ਖਿਡਾਰੀਆਂ ਨੂੰ 30 ਲੱਖ ਅਤੇ ਸ਼੍ਰੇਣੀ-ਸੀ ਦੇ ਖਿਡਾਰੀਆਂ ਨੂੰ 2021-22 ਸੀਜ਼ਨ ਲਈ ਬੀਸੀਸੀਆਈ ਤੋਂ ਕੇਂਦਰੀ ਕਰਾਰ ਵਜੋਂ 10 ਲੱਖ ਰੁਪਏ ਮਿਲਣਗੇ। 

ਇਸ ਦੇ ਨਾਲ ਹੀ, ਇਸ ਮਿਆਦ ਲਈ, ਬੀਸੀਸੀਆਈ ਨੇ ਪੁਰਸ਼ ਖਿਡਾਰੀਆਂ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿਚ ਕੇਂਦਰੀ ਠੇਕੇ ਦਿੱਤੇ ਹਨ। ਏ+ ਸ਼੍ਰੇਣੀ ਦੇ ਖਿਡਾਰੀਆਂ ਨੂੰ 7 ਕਰੋੜ, ਏ ਸ਼੍ਰੇਣੀ ਦੇ ਖਿਡਾਰੀਆਂ ਨੂੰ 5 ਕਰੋੜ, ਸ਼੍ਰੇਣੀ-ਬੀ ਦੇ ਖਿਡਾਰੀਆਂ ਨੂੰ 3 ਅਤੇ ਸ਼੍ਰੇਣੀ-ਸੀ ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ।
ਪਰ ਹੁਣ ਇਹ ਰਕਮ ਕਈ ਗੁਣਾ ਵਧ ਗਈ ਹੈ। ਹੁਣ ਇੱਕ ਟੈਸਟ ਲਈ ਇੱਕ ਮਹਿਲਾ ਕ੍ਰਿਕਟਰ ਨੂੰ ਮੈਚ ਫ਼ੀਸ ਦੇ ਰੂਪ ਵਿਚ ਚਾਰ ਗੁਣਾ ਰਕਮ ਮਿਲੇਗੀ। ਇਸ ਦੇ ਨਾਲ ਹੀ ਵਨਡੇ ਲਈ ਇਹ ਰਕਮ ਤਿੰਨ ਗੁਣਾ ਹੋ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨੂੰ ਟੈਸਟ ਮੈਚ ਲਈ ਮੈਚ ਫ਼ੀਸ ਵਜੋਂ 4 ਲੱਖ ਰੁਪਏ ਮਿਲਦੇ ਸਨ। ਜਦੋਂ ਕਿ ਉਸ ਨੂੰ ਹਰ ਵਨਡੇ ਲਈ 2 ਲੱਖ ਅਤੇ ਟੀ-20 ਮੈਚ ਖੇਡਣ ਲਈ 2.5 ਲੱਖ ਰੁਪਏ ਮਿਲਦੇ ਸਨ। ਪਰ ਹੁਣ ਇਹ ਰਕਮ ਕਈ ਗੁਣਾ ਵਧ ਗਈ ਹੈ। ਹੁਣ ਇੱਕ ਟੈਸਟ ਲਈ ਇੱਕ ਮਹਿਲਾ ਕ੍ਰਿਕਟਰ ਨੂੰ ਮੈਚ ਫੀਸ ਦੇ ਰੂਪ ਵਿਚ ਚਾਰ ਗੁਣਾ ਰਕਮ ਮਿਲੇਗੀ। ਇਸ ਦੇ ਨਾਲ ਹੀ ਵਨਡੇ ਲਈ ਇਹ ਰਕਮ ਤਿੰਨ ਗੁਣਾ ਹੋ ਗਈ ਹੈ।