ਕੌਮੀ ਪੱਧਰ ਦੀ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ, ਮਾਸੀ ਕਰਦੀ ਸੀ ਪਰੇਸ਼ਾਨ 

ਏਜੰਸੀ

ਖ਼ਬਰਾਂ, ਖੇਡਾਂ

ਕੋਈ ਜ਼ਹਿਰੀਵਲੀ ਚੀਜ਼ ਖਾ ਲਈ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ

Veerpal Kaur

 

ਤਰਨਤਾਰਨ - ਇੱਥੋਂ ਦੇ ਪਿੰਡ ਜੋੜਾ ਦੀ ਵਸਨੀਕ ਤੇ ਕੌਮੀ ਪੱਧਰ ਦੀ ਕਬੱਡੀ ਖਿਡਾਰਨ ਵੀਰਪਾਲ ਨੇ ਕੋਈ ਜ਼ਹਿਰੀਵਲੀ ਚੀਜ਼ ਖਾ ਲਈ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਤਕਾ ਦੀ ਮਾਂ ਨੇ ਦੱਸਿਆ ਕਿ ਵੀਰਪਾਲ ਦੀ ਮਾਸੀ ਤੇ ਉਸ ਦੇ ਬੱਚੇ ਵੀਰਪਾਲ ਦੇ ਚਰਿੱਤਰ 'ਤੇ ਸਵਾਲ ਉਠਾਉਂਦੇ ਸਨ ਜਿਸ ਕਰ ਕੇ ਉਹ ਕਾਫ਼ੀ ਪਰੇਸਾਨ ਰਹਿੰਦੀ ਸੀ ਤੇ ਇਹ ਗੱਲਾਂ ਬਰਦਾਸ਼ਥ ਨਹੀਂ ਕਰ ਪਾਈ ਤੇ ਅਖ਼ੀਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਤੇ ਉਸ ਨੂੰ ਉਸੇ ਸਮੇਂ ਗੰਭੀਰ ਹਾਲਤ ਵਿਚ ਰਸੂਲਪੁਰ ਦੇ ਪ੍ਰਾਈਵੇਟ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ।

ਜਿੱਥੇ ਕੁੱਝ ਦਿਨ ਇਸਲਾਜ ਕੀਤਾ ਗਿਆ ਤੇ ਫਿਰ ਉਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਤੇ ਉੱਥੇ ਹੀ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੀਰਪਾਲ ਦੇ ਪਿਤਾ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਾ ਹੈ। ਉਸ ਸਮੇਂ ਵੀਰਪਾਲ 14 ਸਾਲ ਦੀ ਸੀ। ਕੌਮੀ ਪੱਧਰ ਦੀ ਖਿਡਾਰਨ ਹੋਣ ਕਰ ਕੇ ਹਾਲ ਹੀ ਵਿਚ ਉਸ ਨੇ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਦੀ ਭਰਤੀ ਸਬੰਧੀ ਸਾਰੀਆਂ ਮੁੱਢਲੀਆਂ ਮੁਕੰਮਲ ਕਾਰਵਾਈਆਂ ਕੀਤੀਆਂ ਸਨ। ਸਰਹਾਲੀ ਪੁਲਿਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਮਨਜਿੰਦਰ ਕੌਰ, ਗਗਨਦੀਪ ਕੌਰ ਤੇ ਗੁਰਲਾਲ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।