India Vs England Test Day 4: ਇੰਗਲੈਂਡ ਨੇ 28 ਦੌੜਾਂ ਨਾਲ ਦਰਜ ਕੀਤੀ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

202 ਦੌੜਾਂ ਤਕ ਸੀਮਤ ਰਹੀ ਭਾਰਤ ਦੀ ਦੂਜੀ ਪਾਰੀ

India Vs England Test Day 4: England beat India by 28 runs

India Vs England Test Day 4: ਭਾਰਤ ਨੂੰ ਹੈਦਰਾਬਾਦ ਵਿਚ ਇੰਗਲੈਂਡ ਵਿਰੁਧ ਪਹਿਲੇ ਟੈਸਟ ਵਿਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ’ਚ ਦੂਜੀ ਪਾਰੀ ਦੌਰਾਨ ਓਲੀ ਪੋਪ ਦੀਆਂ 196 ਦੌੜਾਂ ਦੀ ਪਾਰੀ ਦੀ ਬਦੌਲਤ 230 ਦੌੜਾਂ ਦੀ ਲੀਡ ਲੈ ਲਈ ਅਤੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿਤਾ। ਪਰ ਭਾਰਤ ਨੇ ਚੌਥੇ ਦਿਨ ਸਾਰੀਆਂ 10 ਵਿਕਟਾਂ ਗੁਆ ਦਿਤੀਆਂ।

ਯਸ਼ਸਵੀ ਜਾਇਸਵਾਲ (15) ਅਤੇ ਸ਼ੁਭਮਨ ਗਿੱਲ (0) ਨਾਕਾਮ ਸਾਬਤ ਹੋਏ ਜਦਕਿ ਰੋਹਿਤ ਸ਼ਰਮਾ ਨੇ 39 ਦੌੜਾਂ ਬਣਾਈਆਂ ਜਿਸ ਵਿਚ 7 ਚੌਕੇ ਸ਼ਾਮਲ ਸਨ। ਤਿੰਨੇ ਵਿਕਟਾਂ ਟਾਮ ਹਾਰਟਲੇ ਦੇ ਨਾਂ ਸਨ। ਕੇਐਲ ਰਾਹੁਲ 22 ਦੌੜਾਂ ਬਣਾ ਕੇ ਰੂਟ ਦਾ ਸ਼ਿਕਾਰ ਬਣੇ ਅਤੇ ਅਕਸ਼ਰ ਪਟੇਲ 17 ਦੌੜਾਂ ਬਣਾ ਕੇ ਹਾਰਟਲੇ ਦਾ ਸ਼ਿਕਾਰ ਬਣੇ। ਇੰਗਲੈਂਡ ਦੇ ਟੌਮ ਹਾਰਟਲੇ ਨੇ ਦੂਜੀ ਪਾਰੀ ’ਚ 7 ਵਿਕਟਾਂ ਲਈਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤ ਦੀਆਂ ਮੈਚ ਜਿੱਤਣ ਦੀਆਂ ਉਮੀਦਾਂ ਉਦੋਂ ਖ਼ਤਮ ਹੋ ਗਈਆਂ ਜਦੋਂ ਅਸ਼ਵਿਨ ਅਤੇ ਸ਼੍ਰੀਕਰ ਭਰਤ ਦੀ ਜੋੜੀ ਟੁੱਟ ਗਈ ਅਤੇ ਆਖ਼ਰਕਾਰ ਇੰਗਲੈਂਡ ਨੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਪਹਿਲਾਂ ਭਾਰਤ ਨੇ ਮੈਚ ’ਤੇ ਪਕੜ ਬਣਾ ਲਈ ਸੀ। ਪਹਿਲੀ ਪਾਰੀ ਵਿਚ ਭਾਰਤ ਨੇ ਇੰਗਲੈਂਡ ਨੂੰ ਮਹਿਜ਼ 246 ਦੌੜਾਂ ’ਤੇ ਸਮੇਟ ਦਿਤਾ ਸੀ ਤੇ ਉਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤ ਨੇ 190 ਦੌੜਾਂ ਦੀ ਲੀਡ ਲੈ ਲਈ ਸੀ।

ਇਕ ਵਕਤ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਅਸਾਨੀ ਨਾਲ ਮੈਚ ਜਿੱਤ ਜਾਵੇਗਾ ਪਰ ਇੰਗਲੈਂਡ ਨੇ ਅਜਿਹੀ ਰਣਨੀਤੀ ਤਿਆਰ ਕੀਤੀ ਕਿ ਭਾਰਤ ਦੇ ਸੁਪਨਿਆਂ ’ਤੇ ਪਾਣੀ ਫੇਰ ਦਿਤਾ। ਦੂਜੀ ਪਾਰੀ ਵਿਚ ਭਾਰਤੀ ਬੱਲੇਬਾਜ਼ਾਂ ਨੇ ਵੀ ਗ਼ਲਤੀਆਂ ਕੀਤੀਆਂ ਜਿਸ ਸਦਕਾ ਭਾਰਤ ਜਿੱਤਦਾ-ਜਿੱਤਦਾ ਹਾਰ ਗਿਆ। ਮੇਜ਼ਬਾਨ ਟੀਮ ਚੌਥੇ ਦਿਨ ਦੂਜੀ ਪਾਰੀ 'ਚ 69.2 ਓਵਰਾਂ 'ਚ 202 ਦੌੜਾਂ 'ਤੇ ਸਿਮਟ ਗਈ।

(For more Punjabi news apart from India Vs England Test Day 4: England beat India by 28 runs, stay tuned to Rozana Spokesman)