IPL 2022: ਪੰਜਾਬ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ, ਨਵੇਂ ਸੈਸ਼ਨ ਵਿਚ ਕੀਤਾ ਸ਼ਾਨਦਾਰ ਆਗਾਜ਼ 

ਏਜੰਸੀ

ਖ਼ਬਰਾਂ, ਖੇਡਾਂ

ਬੈਂਗਲੁਰੂ ਨੇ ਆਖ਼ਰੀ 10 ਓਵਰਾਂ ਵਿਚ ਲਗਭਗ 14 ਦੇ ਰਨ ਰੇਟ ਨਾਲ 135 ਦੌੜਾਂ ਬਣਾਈਆਂ।

IPL 2022: Punjab beat Bangalore by 5 wickets, got off to a great start in the new season

 

ਮੁੰਬਈ - IPL-15 ਦੇ ਦੂਜੇ ਦਿਨ ਯਾਨੀ ਐਤਵਾਰ ਨੂੰ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਗਿਆ। ਡੂ ਪਲੇਸਿਸ (88), ਕੋਹਲੀ (41) ਅਤੇ ਕਾਰਤਿਕ (32) ਦੀਆਂ ਪਾਰੀਆਂ ਦੀ ਬਦੌਲਤ ਬੈਂਗਲੁਰੂ ਨੇ 206 ਦੌੜਾਂ ਦਾ ਟੀਚਾ ਰੱਖਿਆ। ਪੰਜਾਬ ਨੇ ਇਹ ਟੀਚਾ 19 ਓਵਰਾਂ ਵਿਚ ਹਾਸਲ ਕਰ ਲਿਆ। ਪੰਜਾਬ ਲਈ ਧਵਨ ਅਤੇ ਮਯੰਕ ਨੇ 50 ਪਲੱਸ ਦੀ ਓਪਨਿੰਗ ਸਾਂਝੇਦਾਰੀ ਕੀਤੀ। ਮੱਧ ਵਿਚ ਸਿਰਾਜ ਦੇ ਤੇਜ਼ ਹਮਲੇ ਕਾਰਨ ਪੰਜਾਬ ਫਿੱਕਾ ਪੈ ਗਿਆ, ਪਰ ਆਖ਼ਰੀ ਓਵਰ ਵਿਚ ਓਡੀਅਨ ਦੀ ਤੂਫ਼ਾਨੀ ਪਾਰੀ ਨੇ ਉਸ ਨੂੰ ਜਿੱਤ ਤੱਕ ਪਹੁੰਚਾ ਦਿੱਤਾ। ਆਰਸੀਬੀ ਨੇ ਮੈਚ ਵਿਚ 45 ਵਾਧੂ ਦੌੜਾਂ ਦਿੱਤੀਆਂ। ਇਹ ਆਈਪੀਐਲ ਇਤਿਹਾਸ ਵਿਚ ਕਿਸੇ ਵੀ ਮੈਚ ਵਿਚ ਦਿੱਤੀਆਂ ਗਈਆਂ ਸਭ ਤੋਂ ਵੱਧ ਵਾਧੂ ਦੌੜਾਂ ਹਨ।

ਸ਼ਿਖਰ ਧਵਨ ਅਤੇ ਭਾਨੁਕਾ ਰਾਜਪਕਸ਼ੇ ਦੀਆਂ 43-43 ਦੌੜਾਂ ਦੀ ਪਾਰੀ ਤੋਂ ਬਾਅਦ ਆਖਰੀ ਓਵਰਾਂ ਵਿਚ ਮੈਨ ਆਫ ਦਿ ਮੈਚ ਓਡੀਨ ਸਮਿਥ ਅਤੇ ਸ਼ਾਹਰੁਖ ਖਾਨ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਵੱਡੇ ਸਕੋਰ ਵਾਲੇ ਮੈਚ ਵਿਚ ਐਤਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ 'ਤੇ 205 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਪੰਜਾਬ ਦੀ ਟੀਮ ਨੇ ਇਕ ਓਵਰ ਬਾਕੀ ਰਹਿੰਦੇ ਹੀ ਪੰਜ ਵਿਕਟਾਂ 'ਤੇ 208 ਦੌੜਾਂ ਬਣਾ ਕੇ ਨਵੇਂ ਸੈਸ਼ਨ ਵਿਚ ਸ਼ਾਨਦਾਰ ਆਗਾਜ਼ ਕੀਤਾ।

ਸਮਿਥ ਨੇ ਆਖਰੀ ਓਵਰਾਂ ਵਿਚ 8 ਗੇਂਦਾਂ ਵਿਚ ਤਿੰਨ ਛੱਕੇ ਅਤੇ ਇਕ ਛੱਕਾ ਲਗਾਇਆ। ਸ਼ਾਹਰੁਖ ਖਾਨ (20 ਗੇਂਦਾਂ ਵਿਚ 24 ਦੌੜਾਂ) ਦਾ ਵਧੀਆ ਸਾਥ ਮਿਲਿਆ ਤੇ ਦੋਵਾਂ ਨੇ ਸਿਰਫ 4.1 ਓਵਰ ਵਿਚ 52 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਟੀਮ ਜਿਤਾ ਦਿੱਤੀ। ਕਪਤਾਨ ਫਾਫ ਡੂ ਪਲੇਸਿਸ (88) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ (ਅਜੇਤੂ 41) ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (ਅਜੇਤੂ 32) ਦੀ ਤੂਫਾਨੀ ਪਾਰੀਆਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੱਥੇ ਐਤਵਾਰ ਨੂੰ ਪੰਜਾਬ ਕਿੰਗਜ਼ ਦੇ ਵਿਰੁੱਧ ਆਪਣੇ ਪਹਿਲੇ 2022 ਆਈ. ਪੀ. ਐੱਲ. ਮੈਚ ਵਿਚ 20 ਓਵਰਾਂ 'ਚ 2 ਵਿਕਟਾਂ 'ਤੇ 205 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ।

ਕਪਤਾਨ ਫਾਫ ਡੂ ਪਲੇਸਿਸ ਅਤੇ ਨੌਜਵਾਨ ਬੱਲੇਬਾਜ਼ ਅਨੁਜ ਰਾਵਤ ਦੇ ਵਿਚਾਲੇ ਪਹਿਲੇ ਵਿਕਟ ਦੇ ਲਈ 50 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਵਿਸ਼ਾਲ ਸਕੋਰ ਯਕੀਨੀ ਬਣਾਇਆ। ਡੂ ਪਲੇਸਿਸ ਨੇ ਕ੍ਰੀਜ਼ 'ਤੇ ਪੈਰ ਜਮਾਉਣ ਤੋਂ ਬਾਅਦ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਤਿੰਨ ਚੌਕਿਆਂ ਅਤੇ ਸੱਤ ਛੱਕਿਆਂ ਦੇ ਦਮ 'ਤੇ 57 ਗੇਂਦਾਂ ਵਿਚ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ। 168 ਦੇ ਸਕੋਰ 'ਤੇ ਉਸ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਅਤੇ ਕਾਰਤਿਕ ਨੇ ਆਤਸ਼ੀ ਪਾਰੀ ਖੇਡਣਾ ਜਾਰੀ ਰੱਖਿਆ। ਬੈਂਗਲੁਰੂ ਨੇ ਆਖ਼ਰੀ 10 ਓਵਰਾਂ ਵਿਚ ਲਗਭਗ 14 ਦੇ ਰਨ ਰੇਟ ਨਾਲ 135 ਦੌੜਾਂ ਬਣਾਈਆਂ। 13ਵੇਂ ਅਤੇ 14ਵੇਂ ਓਵਰ ਵਿਚ ਕ੍ਰਮਵਾਰ 23 ਅਤੇ 21 ਦੌੜਾਂ ਬਣਾਈਆਂ। ਕੋਹਲੀ ਨੇ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 29 ਗੇਂਦਾਂ 'ਤੇ ਅਜੇਤੂ 41, ਜਦਕਿ ਕਾਰਤਿਕ ਨੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 14 ਗੇਂਦਾਂ ਵਿਚ 32 ਦੌੜਾਂ ਬਣਾਈਆਂ। ਪੰਜਾਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਰਸ਼ਦੀਪ ਸਿੰਘ ਅਤੇ ਰਾਹੁਲ ਚਾਹਰ ਨੇ 1-1 ਵਿਕਟ ਹਾਸਲ ਕੀਤੀ।