ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ: ਲਗਾਤਾਰ 11ਵੀਂ ਵਾਰ ਨੈਸ਼ਨਲ ਚੈਂਪੀਅਨ ਬਣੇ ਪੰਜਾਬ ਦੇ ਸੰਜੀਵ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੰਜੀਵ ਰਾਸ਼ਟਰੀ ਪੱਧਰ 'ਤੇ ਸਿੰਗਲ ਵਰਗ 'ਚ ਲਗਾਤਾਰ 11ਵੀਂ ਵਾਰ ਚੈਂਪੀਅਨ ਬਣਿਆ ਹੈ।

Sanjeev Kumar



ਚੰਡੀਗੜ੍ਹ: ਬਚਪਨ 'ਚ ਪੋਲੀਓ ਕਾਰਨ ਇਕ ਲੱਤ ਗੁਆਉਣ ਦੇ ਬਾਵਜੂਦ ਸੰਜੀਵ ਕੁਮਾਰ ਨੇ ਹਿੰਮਤ ਨਹੀਂ ਹਾਰੀ ਅਤੇ ਮਿਹਨਤ ਅਤੇ ਲਗਨ ਦੇ ਬਲ 'ਤੇ ਅੱਜ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ 'ਚ ਭਾਗ ਲੈ ਕੇ ਮੈਡਲ ਹਾਸਲ ਕਰ ਰਿਹਾ ਹੈ। ਸੰਜੀਵ ਰਾਸ਼ਟਰੀ ਪੱਧਰ 'ਤੇ ਸਿੰਗਲ ਵਰਗ 'ਚ ਲਗਾਤਾਰ 11ਵੀਂ ਵਾਰ ਚੈਂਪੀਅਨ ਬਣਿਆ ਹੈ।

ਇਹ ਵੀ ਪੜ੍ਹੋ: ਮਨੀਲਾ ’ਚ ਪੰਜਾਬੀ ਜੋੜੇ ਦਾ ਗੋਲ਼ੀਆਂ ਮਾਰ ਕੇ ਕਤਲ, ਜਲੰਧਰ ਦੇ ਗੁਰਾਇਆ ਨਾਲ ਸਬੰਧਤ ਸਨ ਪਤੀ-ਪਤਨੀ

ਉਸ ਨੇ ਲਖਨਊ ਵਿਚ ਹੋਈ ਸੀਨੀਅਰ ਨੈਸ਼ਨਲ ਪੈਰਾ ਵ੍ਹੀਲਚੇਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਇਹ ਮੈਚ ਡਾ. ਸ਼ੰਕੁਲਤਾ ਮਿਸ਼ਰਾ ਨੈਸ਼ਨਲ ਰੀਹੈਬਲੀਟੇਸ਼ਨ ਯੂਨੀਵਰਸਿਟੀ, ਲਖਨਊ ਵਿਖੇ 23 ਤੋਂ 26 ਮਾਰਚ ਤੱਕ ਖੇਡੇ ਗਏ | ਸੰਜੀਵ ਕੁਮਾਰ ਨੇ ਸਿੰਗਲਜ਼ ਵਿਚ ਸੋਨ, ਡਬਲਜ਼ ਵਿਚ ਚਾਂਦੀ ਅਤੇ ਮਿਕਸਡ ਡਬਲਜ਼ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ।

ਇਹ ਵੀ ਪੜ੍ਹੋ: ਮੇਘਾਲਿਆ ਦੇ DGP ਡਾ. ਐਲਆਰ ਬਿਸ਼ਨੋਈ ਨੇ ਬਣਾਇਆ ਨਵਾਂ ਰਿਕਾਰਡ, 5 ਹਜ਼ਾਰ ਫੁੱਟ ਦੀ ਉਚਾਈ ਤੋਂ 5 ਵਾਰ ਕੀਤੀ ਪੈਰਾਜੰਪਿੰਗ

ਪੰਜਾਬ ਦੇ ਅਬੋਹਰ ਦੇ ਵਸਨੀਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਹੈ ਕਿ ਉਹ ਵਧੀਆ ਵ੍ਹੀਲ ਚੇਅਰ ਖਰੀਦ ਸਕੇ। ਉਸ ਨੇ 2008 ਵਿਚ ਇਕ ਦੋਸਤ ਤੋਂ 20,000 ਰੁਪਏ ਵਿਚ ਪੁਰਾਣੀ ਵ੍ਹੀਲ ਚੇਅਰ ਖਰੀਦੀ। ਇਸ 'ਤੇ ਸਵਾਰ ਹੋ ਕੇ ਉਹ ਅੱਜ ਤੱਕ ਟੂਰਨਾਮੈਂਟਾਂ 'ਚ ਹਿੱਸਾ ਲੈਂਦਾ ਹੈ। ਉਹ ਆਪਣੀ ਪ੍ਰਾਪਤੀ 'ਤੇ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਵੀ ਇਹ ਪ੍ਰਦਰਸ਼ਨ ਜਾਰੀ ਰੱਖਣਗੇ।