IPL 2024: LSG vs RR: ਰਾਜਸਥਾਨ ਦੀ 9 ਮੈਚਾਂ ਵਿਚ 8ਵੀਂ ਜਿੱਤ, ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਦੋਵਾਂ ਨੇ ਚੌਥੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੈਚ ਨੂੰ ਲਖਨਊ ਦੇ ਹੱਥੋਂ ਬਾਹਰ ਕਰ ਦਿੱਤਾ। 

File Photo

 

IPL 2024: LSG vs RR: ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ਦੇ ਟੇਬਲ ਟਾਪਰ ਰਾਜਸਥਾਨ ਰਾਇਲਜ਼ ਨੇ ਇਕ ਹੋਰ ਜਿੱਤ ਦਰਜ ਕੀਤੀ। ਟੀਮ ਨੇ ਲਖਨਊ ਸੁਪਰਜਾਇੰਟਸ ਨੂੰ ਉਸ ਦੇ ਘਰੇਲੂ ਮੈਦਾਨ 'ਤੇ 7 ਵਿਕਟਾਂ ਨਾਲ ਹਰਾਇਆ। ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਅਤੇ ਧਰੁਵ ਜੁਰੇਲ ਨੇ ਅਰਧ ਸੈਂਕੜੇ ਲਗਾਏ। ਦੋਵਾਂ ਨੇ ਚੌਥੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਮੈਚ ਨੂੰ ਲਖਨਊ ਦੇ ਹੱਥੋਂ ਬਾਹਰ ਕਰ ਦਿੱਤਾ। 

ਰਾਜਸਥਾਨ ਨੇ ਸ਼ਨੀਵਾਰ ਨੂੰ ਏਕਾਨਾ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਲਖਨਊ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 76 ਅਤੇ ਦੀਪਕ ਹੁੱਡਾ ਨੇ 50 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਸੰਦੀਪ ਸ਼ਰਮਾ ਨੇ 2 ਵਿਕਟਾਂ ਲਈਆਂ। ਰਾਜਸਥਾਨ ਨੇ 19 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ। ਸੈਮਸਨ 71 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਜੁਰੇਲ 52 ਦੌੜਾਂ ਬਣਾ ਕੇ ਨਾਟ ਆਊਟ ਰਹੇ। ਸੈਮਸਨ ਨੇ ਵੀ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਉਸ ਨੇ ਜੁਰੇਲ ਨਾਲ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਵੱਲੋਂ ਯਸ਼ ਠਾਕੁਰ, ਮਾਰਕਸ ਸਟੋਇਨਿਸ ਅਤੇ ਅਮਿਤ ਮਿਸ਼ਰਾ ਨੇ 1-1 ਵਿਕਟ ਲਈ। 

ਲਖਨਊ ਸੁਪਰਜਾਇੰਟਸ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ। ਟੀਮ ਵੱਲੋਂ ਕੇਐਲ ਰਾਹੁਲ ਨੇ 76 ਦੌੜਾਂ ਅਤੇ ਦੀਪਕ ਹੁੱਡਾ ਨੇ 50 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਸੰਦੀਪ ਸ਼ਰਮਾ ਨੇ 2 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ ਅਤੇ ਅਵੇਸ਼ ਖਾਨ ਨੂੰ ਵੀ ਇਕ-ਇਕ ਵਿਕਟ ਮਿਲੀ।