ਕੀਨੀਆ ਨੂੰ 50-15 ਨਾਲ ਹਰਾ ਕੇ ਭਾਰਤ ਸੈਮੀਫ਼ਾਈਨਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੈਮੀਫ਼ਾਈਨਲ 'ਚ ਸਥਾਨ ਪੱਕਾ ਕਰ ਚੁੱਕੇ ਵਿਸ਼ਵ ਚੈਂਪੀਅਨ ਭਾਰਤ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਕੀਨੀਆ ਨੂੰ 50-15 ਨਾਲ ਮਾਤ ਦੇ ਕੇ.......

Match Between India And Kenya

ਦੁਬਈ : ਸੈਮੀਫ਼ਾਈਨਲ 'ਚ ਸਥਾਨ ਪੱਕਾ ਕਰ ਚੁੱਕੇ ਵਿਸ਼ਵ ਚੈਂਪੀਅਨ ਭਾਰਤ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਕੀਨੀਆ ਨੂੰ 50-15 ਨਾਲ ਮਾਤ ਦੇ ਕੇ 6 ਦੇਸ਼ਾਂ ਦੇ ਕਬੱਡੀ ਮਾਸਟਰਸ ਟੂਰਨਾਮੈਂਟ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਅੱਧੇ ਸਮੇਂ ਤਕ 29-5 ਦੀ ਬੜ੍ਹਤ ਬਣਾ ਲਈ ਸੀ। ਭਾਰਤ ਨੂੰ ਚੁਣੌਤੀ ਦੇਣ ਦੀ ਹਿੰਮਤ ਕੀਨੀਆ ਦੇ ਕੋਲ ਹੀ ਸੀ ਅਤੇ ਉਸ ਨੇ ਵੀ ਮੈਚ 'ਚ ਸਰੰਡਰ ਕਰ ਦਿਤਾ।

ਭਾਰਤ ਲਈ ਸਟਾਰ ਰੇਡਰ ਰਾਹੁਲ ਚੌਧਰੀ ਨੇ 8 ਅਤੇ ਪ੍ਰਦੀਪ ਨਰਵਾਲ ਨੇ 9 ਅੰਕ ਇਕੱਠੇ ਕੀਤੇ। ਕੀਨੀਆ ਦੀ ਟੂਰਨਾਮੈਂਟ 'ਚ ਮੁਹਿੰਮ ਬਿਨਾ ਕਿਸੇ ਜਿੱਤ ਦੇ ਨਾਲ ਖ਼ਤਮ ਹੋਈ। ਸੈਮੀਫ਼ਾਈਨਲ 'ਚ ਭਾਰਤ ਦਾ ਮੁਕਾਬਲਾ ਕੋਰੀਆ ਨਾਲ ਹੋਵੇਗਾ। ਸੈਮੀਫ਼ਾਈਨਲ 'ਚ ਜਗ੍ਹਾ ਬਣਾ ਚੁੱਕੇ ਇਰਾਨ ਨੇ ਅਰਜਨਟੀਨਾ ਨੂੰ 57-27 ਨਾਲ ਹਰਾ ਕੇ ਅਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਅਰਜਨਟੀਨਾ ਦੀ ਵੀ ਟੂਰਨਾਮੈਂਟ 'ਚ ਮੁਹਿੰਮ ਬਿਨਾ ਕਿਸੇ ਜਿੱਤ ਨਾਲ ਖ਼ਤਮ ਹੋਈ।            (ਏਜੰਸੀ)