Punjab News: ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਜਿੱਤਿਆ ਕਾਂਸੀ ਦਾ ਤਮਗ਼ਾ
ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਲਹਿਰਾਇਆ ਤਿਰੰਗਾ
Jaspuran singh
Punjab News: ਚੰਡੀਗੜ੍ਹ : ਪਹਿਲਵਾਨ ਜਸਪੂਰਨ ਸਿੰਘ ਨੇ ਹਾਲ ਹੀ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚੋਂ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਸਪੂਰਨ ਨੇ ਜੌਰਡਨ ਦੇ ਅਮਾਨ ਸ਼ਹਿਰ ਵਿਚ ਹੋਈਆਂ ਖੇਡਾਂ ਦੌਰਾਨ ਅੰਡਰ 17 ਵਰਗ ਦੇ 110 ਕਿੱਲੋ ਵਜ਼ਨ ਵਿਚ ਆਪਣੇ ਵਿਰੋਧੀ ਇਰਾਨ ਦੇ ਪਹਿਲਵਾਨ ਮੁਹੰਮਦ ਅਬੋਲਫਜਲ ਨੂੰ 4-2 ਨਾਲ ਹਰਾਇਆ।
ਉਸ ਦੇ ਪਿੰਡ ਮੁੱਲਾਂਪੁਰ ਗ਼ਰੀਬਦਾਸ ਦੇ ਅਖਾੜੇ ਵਿਚ ਪਹੁੰਚਣ ’ਤੇ ਅਖਾੜੇ ਦੇ ਸੰਚਾਲਕਾਂ ਵਿਨੋਦ ਕੁਮਾਰ ਸ਼ਰਮਾ ਉਰਫ ਗੋਲੂ ਪਹਿਲਵਾਨ, ਗੁਰਦਾਸ ਸ਼ਰਮਾ, ਸਮਾਜ ਸੇਵੀ ਰਵੀ ਸ਼ਰਮਾ, ਪ੍ਰਧਾਨ ਸ਼ੇਰ ਸਿੰਘ ਮੱਲ , ਕੁਲਤਾਰ ਸਿੰਘ ਡੂਮਛੇੜੀ ਸਮੇਤ ਪਿੰਡ ਦੇ ਪਤਵੰਤਿਆਂ ਤੇ ਕੁਸ਼ਤੀ ਪ੍ਰੇਮੀਆਂ ਨੇ ਉਨ੍ਹਾਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ। ਪਰਿਵਾਰ ਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।