ਕ੍ਰਿਕਟ ਤੋਂ ਸੰਨਿਆਸ ਲੈ ਕੇ ਧੋਨੀ ਨੇ ਸ਼ੁਰੂ ਕੀਤੀ ਖੇਤੀ, ਖਰੀਦਿਆ 8 ਲੱਖ ਦਾ ਟਰੈਕਟਰ 

ਏਜੰਸੀ

ਖ਼ਬਰਾਂ, ਖੇਡਾਂ

ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

MS Dhoni driving tractor, doing organic farming to get over lockdown blues

ਨਵੀਂ ਦਿੱਲੀ - ਭਾਰਤ ਨੂੰ ਦੋ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕਪਤਾਨ ਐਮਐਸ ਧੋਨੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਖੇਤੀ ਵਿਚ ਜਾ ਰੁੱਝੇ ਹਨ। ਇਸ ਮਹੀਨੇ ਉਹਨਾਂ ਨੇ ਅੱਠ ਲੱਖ ਦਾ ਟ੍ਰੈਕਟਰ ਖਰੀਦਿਆ ਅਤੇ ਉਹਨਾਂ ਦੀ ਖੇਤਾਂ ਵਿਚ ਟਰੈਕਟਰ ਚਲਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਪਿਛਲੇ ਸਾਲ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਤੋਂ ਬਾਅਦ ਧੋਨੀ ਕ੍ਰਿਕਟ ਤੋਂ ਦੂਰ ਰਹੇ ਹਨ ਅਤੇ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਆਖਰੀ ਸਾਲ ਮੰਨਿਆ ਜਾ ਰਿਹਾ ਹੈ, ਜਿੱਥੇ ਪ੍ਰਸ਼ੰਸਕ ਧੋਨੀ ਦੀ ਮੈਦਾਨ 'ਤੇ ਵਾਪਸੀ ਦੀ ਉਡੀਕ ਕਰ ਰਹੇ ਹਨ, ਉਥੇ ਧੋਨੀ ਦਾ ਧਿਆਨ ਖੇਤੀ ਵਿਚ ਵਧ ਰਿਹਾ ਹੈ। 

 

 

ਇਸ ਸਾਲ ਆਈਪੀਐਲ ਦੇ ਜ਼ਰੀਏ ਧੋਨੀ ਦੀ ਮੈਦਾਨ ਵਿਚ ਵਾਪਸੀ ਵੀ ਤੈਅ ਹੋਈ ਸੀ। ਧੋਨੀ ਨੇ ਪਰੈਕਟਿਸ ਵੀ ਸ਼ੁਰੂ ਕੀਤੀ ਸੀ ਪਰ ਕੋਰੋਨਾ ਵਾਇਰਸ ਕਾਰਨ ਆਈਪੀਐਲ ਮੁਲਤਵੀ ਕਰ ਦਿੱਤਾ ਗਿਆ। ਸਾਬਕਾ ਕਪਤਾਨ ਧੋਨੀ ਲਾਕਡਾਊਨ ਵਿਚ ਆਪਣੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ।

ਇਸ ਸਮੇਂ ਦੌਰਾਨ ਉਹਨਾਂ ਨੇ ਕਰੀਬ 8 ਲੱਖ ਦਾ ਇੱਕ ਟਰੈਕਟਰ ਵੀ ਖਰੀਦਿਆ। ਉਸ ਸਮੇਂ ਦੀ ਇਕ ਰਿਪੋਰਟ ਅਨੁਸਾਰ ਧੋਨੀ ਜੈਵਿਕ ਖੇਤੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਆਪਣੇ ਹੱਥਾਂ ਵਿਚ ਬੀਜ ਲੈ ਕੇ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ, ਉਹ ਖੇਤ ਵਿੱਚ ਇੱਕ ਟਰੈਕਟਰ ਚਲਾਉਂਦੇ ਵੀ ਦਿਖਾਈ ਦਿੱਤੇ।