ਨਸ਼ੇ ਦੀ ਓਵਰਡੋਜ਼ ਕਾਰਨ ਕਾਮਨਵੈਲਥ ਜੇਤੂ ਪੂਜਾ ਸਿਹਾਗ ਦੇ ਪਤੀ ਅਜੇ ਨਾਂਦਲ ਦੀ ਮੌਤ 

ਏਜੰਸੀ

ਖ਼ਬਰਾਂ, ਖੇਡਾਂ

ਦੋ ਹੋਰ ਸਾਥੀ ਪਹਿਲਵਾਨਾਂ ਦੀ ਹਾਲਤ ਗੰਭੀਰ, ਇਲਾਜ ਲਈ ਹਸਪਤਾਲ ਕਰਵਾਇਆ ਦਾਖ਼ਲ

Commonwealth Games 2022 bronze medallist Pooja Sihag's husband dies in Rohtak

ਪਰਿਵਾਰ ਦੀ ਸ਼ਿਕਾਇਤ 'ਤੇ ਪਹਿਲਵਾਨ ਰਵੀ ਵਿਰੁੱਧ ਮਾਮਲਾ ਦਰਜ 

ਰੋਹਤਕ: ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗ਼ਾ ਜੇਤੂ ਮਹਿਲਾ ਪਹਿਲਵਾਨ ਪੂਜਾ ਸਿਹਾਗ ਨਾਂਦਲ ਦੇ ਪਤੀ ਅਜੇ ਨਾਂਦਲ ਦੀ ਸ਼ਨੀਵਾਰ ਸ਼ਾਮ ਰੋਹਤਕ ਵਿੱਚ ਮੌਤ ਹੋ ਗਈ । ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਹਿਲਵਾਨ ਰਵੀ ਵੱਲੋਂ ਉਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਜੇ ਨੰਦਲ ਅਤੇ 2 ਹੋਰ ਪਹਿਲਵਾਨ ਬੇਹੋਸ਼ੀ ਦੀ ਹਾਲਤ 'ਚ ਮਿਲੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਲਾਈਨ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪਹਿਲਵਾਨ ਰਵੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਕ ਮਹਾਰਾਣੀ ਕਿਸ਼ੋਰੀ ਕਾਲਜ ਨੇੜੇ ਅਜੇ ਦੀ ਆਲਟੋ ਗੱਡੀ 'ਚ ਤਿੰਨਾਂ ਪਹਿਲਵਾਨਾਂ ਨੇ ਕੋਈ ਨਸ਼ਾ ਲਿਆ ਸੀ, ਜਿਸ ਤੋਂ ਬਾਅਦ ਤਿੰਨੋਂ ਬੇਹੋਸ਼ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਅਜੇ ਦੀ ਮੌਤ ਹੋ ਗਈ, ਜਦਕਿ ਰਵੀ ਅਤੇ ਸੋਨੂੰ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਅਜੇ ਨਾਂਦਲ ਪਿੰਡ ਗੜ੍ਹੀ ਬੋਹਰ ਦਾ ਰਹਿਣ ਵਾਲਾ ਸੀ ਅਤੇ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ। ਪੂਜਾ ਅਤੇ ਅਜੇ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਦੋਵੇਂ ਪਤੀ-ਪਤਨੀ ਕੁਸ਼ਤੀ ਦੇ ਚੰਗੇ ਪਹਿਲਵਾਨ ਹਨ। ਅਜੇ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ ਅਤੇ ਪੂਜਾ ਅੰਤਰਰਾਸ਼ਟਰੀ ਪਹਿਲਵਾਨ ਹੈ। ਮ੍ਰਿਤਕ ਅਜੇ ਨਾਂਦਲ ਸਪੋਰਟਸ ਕੋਟੇ ਤੋਂ ਸੀਆਈਐਸਐਫ ਵਿੱਚ ਕਾਂਸਟੇਬਲ ਵਜੋਂ ਕੰਮ ਕਰਦੇ ਸਨ।