Major Dhyan Chand : ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਜਨਮ ਦਿਵਸ ਮੌਕੇ 'ਤੇ ਸਲਾਮ
Major Dhyan Chand : ਉਨ੍ਹਾਂ ਨੇ ਭਾਰਤ ਦੀ ਝੋਲੀ ਵਿਚ ਹਾਕੀ ਓਲੰਪਿਕ ਦੇ ਤਿੰਨ ਸੋਨ ਤਮਗ਼ੇ ਪਾਏ
Major Dhyan Chand birthday article News: 'ਹਾਕੀ ਦੇ ਜਾਦੂਗਰ' ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ।ਕੱਲ੍ਹ ਦੇ ਦਿਨ ਯਾਨੀ 29 ਅਗੱਸਤ 1905 ਨੂੰ ਇਸ ਮਹਾਨ ਖਿਡਾਰੀ ਦਾ ਜਨਮ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ। ਭਾਰਤ ਵਿਚ ਇਸ ਦਿਨ ਨੂੰ 'ਰਾਸ਼ਟਰੀ ਖੇਡ ਦਿਵਸ' ਵਜੋਂ ਮਨਾਇਆ ਜਾਂਦਾ ਹੈ।
ਦੇਸ਼ ਇਸ ਮਹਾਨ ਖਿਡਾਰੀ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ ਕਿਉਂਕਿ ਇਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ 'ਤੇ ਪਹੁੰਚਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਧਿਆਨਚੰਦ ਬ੍ਰਿਟਿਸ਼ ਆਰਮੀ ਵਿਚ ਲਾਂਸ ਨਾਇਕ ਸਨ। ਉਨ੍ਹਾਂ ਦੇ ਵਧੀਆ ਖੇਡ ਪ੍ਰਦਰਸ਼ਨ ਨੂੰ ਵੇਖਦੇ ਹੋਏ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜ਼ਿਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਿਆਨ ਚੰਦ ਵਾਕਈ ਹਾਕੀ ਦੇ ਜਾਦੂਗਰ ਸਨ। ਧਿਆਨ ਚੰਦ ਨੇ ਅਪਣੀ ਹਾਕੀ ਨਾਲ 1000 ਗੋਲ ਕੀਤੇ ਹਨ ਜੋ ਇਕ ਰਿਕਾਰਡ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।
ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ
ਧਿਆਨਚੰਦ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ।
ਉਨ੍ਹਾਂ ਨੇ ਆਪਣੀ ਹਾਕੀ ਨਾਲ 1000 ਗੋਲ ਕੀਤੇ ਹਨ। ਉਨ੍ਹਾਂ ਦੀ ਇਹ ਖੇਡ ਵੇਖ ਕੇ ਕ੍ਰਿਕਟ ਜਗਤ ਦੇ ਮਹਾਨ ਖਿਡਾਰੀ ਡਾਨ ਬਰੈਡਮੈਨ ਨੇ ਵੀ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਤੁਸੀ ਤਾਂ ਕ੍ਰਿਕਟ ਵਿਚ ਦੌੜਾਂ ਦੀ ਤਰ੍ਹਾਂ ਗੋਲ ਕਰਦੇ ਹੋ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ ਹਨ।
ਠੁਕਰਾ ਦਿੱਤਾ ਸੀ ਹਿਟਲਰ ਦਾ ਆਫਰ
ਧਿਆਨਚੰਦ ਦਾ ਖੇਡ ਅਜਿਹਾ ਸੀ ਕਿ ਕੋਈ ਵੀ ਉਸਨੂੰ ਵੇਖਦਾ ਤਾਂ ਉਸਦਾ ਦੀਵਾਨਾ ਹੋ ਜਾਂਦਾ। ਉਨ੍ਹਾਂ ਦੇ ਖੇਡ ਦਾ ਜਾਦੂ ਅਜਿਹਾ ਸੀ ਕਿ ਜਰਮਨ ਤਾਨਾਸ਼ਾਹ ਹਿਟਲਰ ਤੱਕ ਉਨ੍ਹਾਂ ਦੀ ਖੇਡ ਦੇ ਮੁਰੀਦ ਹੋ ਗਏ ਸਨ।
ਹਿਟਲਰ ਨੇ ਉਨ੍ਹਾਂ ਨੂੰ ਜਰਮਨ ਫੌਜ ਵਿਚ ਅਹੁਦਾ ਆਫਰ ਕਰਦੇ ਹੋਏ ਉਨ੍ਹਾਂ ਵਲੋਂ ਖੇਡਣ ਦਾ ਆਫਰ ਦਿੱਤਾ ਸੀ ਜਿਸਨੂੰ ਭਾਰਤ ਦੇ ਇਸ ਸਪੁੱਤਰ ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਨੇ ਹਿਟਲਰ ਨੂੰ ਕਿਹਾ, ''ਮੈਂ ਭਾਰਤ ਦਾ ਲੂਣ ਖਾਧਾ ਹੈ, ਮੈਂ ਭਾਰਤੀ ਹਾਂ ਅਤੇ ਭਾਰਤ ਲਈ ਹੀ ਖੇਡਾਂਗਾ।''