Musheer Khan Accident: ਕ੍ਰਿਕਟਰ ਸਰਫਰਾਜ਼ ਖਾਨ ਦੇ ਭਰਾ ਦਾ ਹੋਇਆ ਭਿਆਨਕ ਐਕਸੀਡੇਂਟ, ਤਿੰਨ ਵਾਰ ਪਲਟੀ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Musheer Khan Accident: ਗਰਦਨ 'ਤੇ ਲੱਗੀ ਜ਼ਿਆਦਾ ਸੱਟ

Musheer Khan Accident News in punjabi

Musheer Khan Accident News in punjabi: ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸਰਫਰਾਜ਼ ਖਾਨ ਦੇ ਭਰਾ ਮੁਸ਼ੀਰ ਖਾਨ ਦਾ ਭਿਆਨਕ ਐਕਸੀਡੈਂਟ ਹੋ ਗਿਆ।  ਸੜਕ ਹਾਦਸੇ 'ਚ ਮੁਸ਼ੀਰ ਗੰਭੀਰ ਜ਼ਖ਼ਮੀ ਹੋ ਗਏ ਹਨ। ਮੁਸ਼ੀਰ ਖਾਨ ਦੀ ਗਰਦਨ 'ਤੇ ਜ਼ਿਆਦਾ ਸੱਟ ਲੱਗੀ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਮੁਸ਼ੀਰ ਆਪਣੇ ਪਿਤਾ ਨੌਸ਼ਾਦ ਖਾਨ ਨਾਲ ਆਜ਼ਮਗੜ੍ਹ ਤੋਂ ਲਖਨਊ ਜਾ ਰਿਹਾ ਸੀ।  

ਹਾਦਸੇ ਦਾ ਕਾਰਨ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਕਾਰ ਸੜਕ 'ਤੇ 4-5 ਵਾਰ ਪਲਟ ਗਈ, ਜਿਸ ਕਾਰਨ ਮੁਸ਼ੀਰ ਨੂੰ ਗੰਭੀਰ ਸੱਟਾਂ ਲੱਗੀਆਂ। ਹੁਣ ਮੁਸ਼ੀਰ ਦੇ ਘੱਟੋ-ਘੱਟ 6 ਹਫਤਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਮੁਸ਼ੀਰ ਨੂੰ ਵਾਪਸ ਆਉਣ ਵਿੱਚ 3 ਮਹੀਨੇ ਵੀ ਲੱਗ ਸਕਦੇ ਹਨ। ਇਸ ਸੱਟ ਕਾਰਨ ਮੁਸ਼ੀਰ ਦਾ ਇਰਾਨੀ ਟਰਾਫੀ ਤੋਂ ਬਾਹਰ ਹੋਣਾ ਤੈਅ ਹੈ। ਸਰਫਰਾਜ਼ ਖਾਨ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਇੱਥੋਂ ਦੀ ਸਾਗਧੀ ਤਹਿਸੀਲ ਵਿੱਚ ਉਨ੍ਹਾਂ ਦਾ ਪਿੰਡ ਬਾਸੁਪੁਰ ਹੈ।

ਮੁਸ਼ੀਰ ਖਾਨ ਨੇ ਦਲੀਪ ਟਰਾਫੀ 2024 ਵਿੱਚ ਬੱਲੇ ਨਾਲ ਤਬਾਹੀ ਮਚਾਈ ਸੀ। ਆਪਣੇ ਪਹਿਲੇ ਮੈਚ ਵਿੱਚ ਹੀ ਮੁਸ਼ੀਰ ਨੇ ਇੰਡੀਆ-ਬੀ ਲਈ ਇੰਡੀਆ-ਏ ਖਿਲਾਫ 181 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 373 ਗੇਂਦਾਂ ਦਾ ਸਾਹਮਣਾ ਕੀਤਾ ਅਤੇ 16 ਚੌਕਿਆਂ ਤੋਂ ਇਲਾਵਾ 5 ਛੱਕੇ ਲਗਾਏ।