ਗੌਤਮ ਗੰਭੀਰ ਦੱਖਣੀ ਅਫ਼ਰੀਕਾ ਦੌਰੇ ’ਤੇ ਨਹੀਂ ਜਾਣਗੇ, ਲਕਸ਼ਮਣ ਹੋਣਗੇ ਟੀਮ ਦੇ ਕੋਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਹਿਲਾ ਟੀ-20 ਮੈਚ 8 ਨਵੰਬਰ ਨੂੰ ਡਰਬਨ ’ਚ ਖੇਡੇਗੀ

Gautam Gambhir will not go on South Africa tour, Laxman will be the coach of the team

ਨਵੀਂ ਦਿੱਲੀ : ਨਿਊਜ਼ੀਲੈਂਡ ਵਿਰੁਧ ਮੌਜੂਦਾ ਟੈਸਟ ਲੜੀ ਖ਼ਤਮ ਹੋਣ ਤੋਂ ਬਾਅਦ ਭਾਰਤੀ ਟੀਮ ਦਖਣੀ ਅਫ਼ਰੀਕਾ ਦੌਰੇ ’ਤੇ 4 ਟੀ-20 ਮੈਚਾਂ ਦੀ ਲੜੀ ਖੇਡੇਗੀ। ਇਸ ਦੌਰੇ ’ਤੇ ਭਾਰਤੀ ਟੀਮ ਆਪਣਾ ਪਹਿਲਾ ਟੀ-20 ਮੈਚ 8 ਨਵੰਬਰ ਨੂੰ ਡਰਬਨ ’ਚ ਖੇਡੇਗੀ। ਇਸ ਤੋਂ ਬਾਅਦ ਟੀਮਾਂ 10 ਨਵੰਬਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਲਈ ਗਕੇਬਰਹਾ ਜਾਣਗੀਆਂ। ਫਿਰ ਬਾਕੀ ਦੋ ਮੈਚ ਸੈਂਚੁਰੀਅਨ (13 ਨਵੰਬਰ) ਅਤੇ ਜੋਹਾਨਸਬਰਗ (15 ਨਵੰਬਰ) ਵਿਚ ਖੇਡੇ ਜਾਣਗੇ।

ਹੁਣ ਦਖਣੀ ਅਫ਼ਰੀਕਾ ਦੌਰੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੱਖ ਕੋਚ ਗੌਤਮ ਗੰਭੀਰ ਇਸ ਦੌਰੇ ’ਤੇ ਭਾਰਤੀ ਟੀਮ ਦੇ ਨਾਲ ਨਹੀਂ ਹੋਣਗੇ। ਭਾਰਤੀ ਟੀਮ 4 ਨਵੰਬਰ ਦੇ ਆਸਪਾਸ ਦਖਣੀ ਅਫ਼ਰੀਕਾ ਦੌਰੇ ਲਈ ਰਵਾਨਾ ਹੋਵੇਗੀ। ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫ਼ੀ ਲਈ 11 ਨਵੰਬਰ ਨੂੰ ਆਸਟਰੇਲੀਆ ਲਈ ਰਵਾਨਾ ਹੋਵੇਗੀ। ਅਜਿਹੇ ’ਚ ਗੰਭੀਰ ਸਿਰਫ਼ ਆਸਟਰੇਲੀਆ ਦੌਰੇ ’ਤੇ ਜਾ ਸਕਣਗੇ।

ਗੌਤਮ ਗੰਭੀਰ ਦੀ ਗ਼ੈਰ-ਮੌਜੂਦਗੀ ’ਚ ਵੀਵੀਐਸ ਲਕਸ਼ਮਣ ਦਖਣੀ ਅਫ਼ਰੀਕਾ ਦੌਰੇ ’ਤੇ ਭਾਰਤੀ ਟੀਮ ਦੇ ਮੁੱਖ ਕੋਚ ਹੋਣਗੇ। ਸੋਮਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ਫ਼ੈਸਲੇ ਬਾਰੇ ਕ੍ਰਿਕਬਜ਼ ਨੂੰ ਦਸਿਆ। ਇਸ ਚਾਰ ਮੈਚਾਂ ਦੀ ਟੀ-20 ਲੜੀ ਦਾ ਸ਼ੁਰੂਆਤੀ ਫ਼ੈਸਲਾ ਨਹੀਂ ਹੋਇਆ ਸੀ ਪਰ ਬੀਸੀਸੀਆਈ ਅਤੇ ਕ੍ਰਿਕਟ ਦਖਣੀ ਅਫ਼ਰੀਕਾ (ਸੀਐਸਏ) ਵਿਚਾਲੇ ਗੱਲਬਾਤ ਤੋਂ ਬਾਅਦ ਇਸ ਦੌਰੇ ਨੂੰ ਅੰਤਿਮ ਰੂਪ ਦਿਤਾ ਗਿਆ ਹੈ।