ਜਰਮਨੀ 'ਚ ਲੀਗ ਮੈਚ ਦੌਰਾਨ ਭਾਰਤੀ ਸ਼ਤਰੰਜ ਖਿਡਾਰੀ ਨੂੰ ਨੰਗੇ ਪੈਰੀਂ ਖੜ੍ਹੇ ਰਹਿਣਾ ਪਿਆ
ਜੀ.ਐਮ. ਨਰਾਇਣਨ ਨੇ ਕਿਹਾ ਕਿ ਉਹ ਖ਼ੁਦ ਨੂੰ ਅਪਮਾਨਿਤ ਮਹਿਸੂਸ ਕਰ ਰਿਹਾ ਹੈ
Image
ਚੇਨਈ - ਭਾਰਤੀ ਗ੍ਰੈਂਡਮਾਸਟਰ ਐਸ. ਐਲ. ਨਾਰਾਇਣਨ ਨੂੰ ਸੋਮਵਾਰ ਨੂੰ ਜਰਮਨੀ ਵਿੱਚ ਬੁੰਡੇਸਲੀਗਾ ਸ਼ਤਰੰਜ ਲੀਗ ਦੇ ਮੈਚ ਦੌਰਾਨ ਮੈਟਲ ਡਿਟੈਕਟਰ ਟੈਸਟ ਦੌਰਾਨ ਪਲੇਅ ਰੂਮ ਵਿੱਚ ਨੰਗੇ ਪੈਰ ਖੜ੍ਹੇ ਰਹਿਣਾ ਪਿਆ।
ਟੈਸਟ ਦੌਰਾਨ ਬੀਪ ਦੀ ਆਵਾਜ਼ ਆਉਣ 'ਤੇ ਨਰਾਇਣਨ ਨੂੰ ਆਪਣੇ ਬੂਟ ਅਤੇ ਜੁਰਾਬਾਂ ਉਤਾਰਨੀਆਂ ਪਈਆਂ। ਬਾਅਦ 'ਚ ਪਤਾ ਲੱਗਾ ਕਿ ਬੀਪ ਦੀ ਆਵਾਜ਼ ਜ਼ਮੀਨ 'ਤੇ ਫੈਲੇ ਕਾਰਪੇਟ ਦੇ ਹੇਠਾਂ ਤੋਂ ਆ ਰਹੀ ਸੀ।
ਇਸ ਤਰ੍ਹਾਂ ਦੀ ਜਾਂਚ ਪਹਿਲਾਂ ਵੀ ਹੋ ਚੁੱਕੀ ਹੈ, ਪਰ ਜਦੋਂ ਤੋਂ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਗ੍ਰੈਂਡਮਾਸਟਰ ਹੈਂਸ ਨੀਮੈਨ 'ਤੇ ਧੋਖਾਧੜੀ ਦੇ ਦੋਸ਼ ਲਗਾਇਆ ਹੈ, ਇਹ ਜਾਂਚ ਸਖ਼ਤ ਹੋ ਗਈ ਹੈ।
ਨਰਾਇਣਨ ਨੇ ਟਵੀਟ ਕੀਤਾ, ''ਮੈਂ ਅਪਮਾਨਿਤ ਮਹਿਸੂਸ ਕਰ ਰਿਹਾ ਹਾਂ। ਜੇਕਰ ਮੈਂ ਚੁੱਪ ਰਿਹਾ, ਤਾਂ ਇਹ ਮੇਰੇ ਅਤੇ ਹੋਰ ਖਿਡਾਰੀਆਂ ਨਾਲ ਬੇਇਨਸਾਫ਼ੀ ਹੋਵੇਗੀ, ਜਿਹੜੇ ਇਸ ਤਰ੍ਹਾਂ ਦੇ ਅਨੁਭਵ 'ਚੋਂ ਲੰਘੇ ਹਨ।"