ਨੋਵਾਕ ਜੋਕੋਵਿਚ ਨੇ ਰਚਿਆ ਇਤਿਹਾਸ : ਰਿਕਾਰਡ 10ਵੀਂ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

ਏਜੰਸੀ

ਖ਼ਬਰਾਂ, ਖੇਡਾਂ

ਹੁਣ ਤੱਕ ਆਪਣੇ ਨਾਮ ਕਰ ਚੁੱਕੇ ਹਨ 22 ਗ੍ਰੈਂਡ ਸਲੈਮ 

Novak Djokovic

ਆਸਟ੍ਰੇਲੀਆ : ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸ ਨੇ 10ਵੀਂ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਉਹ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਸਪੇਨ ਦੇ ਰਾਫੇਲ ਨਡਾਲ ਦੇ ਬਰਾਬਰ ਆ ਗਿਆ ਹੈ। ਦੋਵਾਂ ਦੇ ਨਾਂ 22-22 ਗ੍ਰੈਂਡ ਸਲੈਮ ਖਿਤਾਬ ਹਨ।

ਇਹ ਵੀ ਪੜ੍ਹੋ: ਭਾਰਤੀ ਮਹਿਲਾ ਟੀਮ ਨੇ ਜਿੱਤਿਆ ਅੰਡਰ-19 ਵਿਸ਼ਵ ਕੱਪ ਦਾ ਖਿਤਾਬ 

ਫਾਈਨਲ ਮੈਚ ਵਿੱਚ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਗ੍ਰੀਸ ਦੇ ਸਟੇਫਾਨੋਸ ਸਿਟਸਿਪਾਸ ਨੂੰ ਹਰਾਇਆ। ਉਸ ਨੇ ਫਾਈਨਲ 3-6 6-7 (4-7) 6-7 (5-7) ਨਾਲ ਜਿੱਤਿਆ। ਜੋਕੋਵਿਚ ਜਿੱਤ ਤੋਂ ਬਾਅਦ ਭਾਵੁਕ ਹੋ ਗਏ। ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਉਹ ਆਪਣੀ ਮਾਂ ਦੇ ਮੋਢੇ 'ਤੇ ਸਿਰ ਰੱਖ ਕੇ ਰੋਂਦਾ ਦੇਖਿਆ ਗਿਆ।

ਇਹ ਵੀ ਪੜ੍ਹੋ: ਕਰੀਬ 2.03 ਕਰੋੜ ਰੁਪਏ ਦੀ ਲਾਗਤ ਨਾਲ ਰੋਪੜ ਜ਼ਿਲ੍ਹੇ ਨੂੰ ਮਿਲੇਗੀ ਸੀਵਰੇਜ ਅਤੇ ਜਲ ਸਪਲਾਈ ਦੀ ਸਹੂਲਤ :ਡਾ. ਇੰਦਰਬੀਰ ਸਿੰਘ ਨਿੱਜਰ

ਪਿਛਲੇ ਸਾਲ ਕੋਰੋਨਾ ਵੈਕਸੀਨ ਨਾ ਲੈਣ ਕਾਰਨ ਉਹ ਆਸਟ੍ਰੇਲੀਅਨ ਓਪਨ 'ਚ ਹਿੱਸਾ ਨਹੀਂ ਲੈ ਸਕਿਆ ਸੀ। ਉਦੋਂ ਉਹ ਡਿਫੈਂਡਿੰਗ ਚੈਂਪੀਅਨ ਸੀ। ਇਸ ਵਾਰ ਵੀ ਨੋਵਾਕ ਜੋਕੋਵਿਚ ਦੇ ਪਿਤਾ ਸਰਜਨ ਜੋਕੋਵਿਚ ਨੂੰ ਲੈ ਕੇ ਵਿਵਾਦ ਹੋਇਆ ਸੀ। ਉਹ ਰੂਸੀ ਸਮਰਥਕਾਂ ਨਾਲ ਟੂਰਨਾਮੈਂਟ 'ਚ ਨਜ਼ਰ ਆਏ। ਹਾਲਾਂਕਿ ਬਾਅਦ 'ਚ ਨੋਵਾਕ ਜੋਕੋਵਿਚ ਅਤੇ ਉਨ੍ਹਾਂ ਦੇ ਪਿਤਾ ਨੇ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।