ਭਾਰਤ-ਸ੍ਰੀਲੰਕਾ ਟੈਸਟ ਲੜੀ ਦੂਜਾ ਟੈਸਟ ਮੈਚ ਜਿੱਤ ਕੇ ਭਾਰਤ ਨੇ ਲੜੀ 'ਤੇ ਕੀਤਾ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕੋਲੰਬੋ ਟੈਸਟ ਮੈਚ ਵਿਚ ਚੌਥੇ ਦਿਨ ਹੀ ਭਾਰਤ ਨੇ ਸ੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿਤਾ ਹੈ। ਸ੍ਰੀਲੰਕਾ ਨੇ ਦੂਜੀ ਪਾਰੀ ਵਿਚ ਫਾਲੋਆਨ..

Ind Vs Sri Lanka

 

ਕੋਲੰਬੋ, 6 ਅਗੱਸਤ : ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕੋਲੰਬੋ ਟੈਸਟ ਮੈਚ ਵਿਚ ਚੌਥੇ ਦਿਨ ਹੀ ਭਾਰਤ ਨੇ ਸ੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿਤਾ ਹੈ। ਸ੍ਰੀਲੰਕਾ ਨੇ ਦੂਜੀ ਪਾਰੀ ਵਿਚ ਫਾਲੋਆਨ ਮਿਲਣ ਤੋਂ ਬਾਅਦ 386 ਦੌੜਾਂ ਬਣਾਈਆਂ ਜਿਸ ਨਾਲ ਵੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਟੈਸਟ ਮੈਚ ਦੀ ਸੀਰੀਜ਼ ਨੂੰ 2-0 ਨਾਲ ਅਪਣੇ ਨਾਮ ਕਰ ਲਿਆ।  
ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਕੇਵਲ 7 ਦੌੜਾਂ ਦੇ ਸਕੋਰ ਉੱਤੇ ਪਹਿਲਾ ਵਿਕਟ ਡਿੱਗ ਗਿਆ। 2.6 ਓਵਰਾਂ ਵਿਚ ਉਮੇਸ਼ ਯਾਦਵ ਨੇ ਉਪੁਲ ਥਰੰਗਾ (2) ਨੂੰ ਬੋਲਡ ਕਰਦਿਆਂ ਦੂਜੀ ਪਾਰੀ ਵਿਚ ਸ਼੍ਰੀਲੰਕਾ ਦਾ ਪਹਿਲਾ ਵਿਕਟ ਹਾਸਲ ਕੀਤਾ। 55ਵੇਂ ਓਵਰ ਵਿਚ ਹਾਰਦਿਕ ਪੰਡਯਾ ਨੇ ਸ਼੍ਰੀਲੰਕਾ ਨੂੰ ਦੂਜਾ ਝਟਕਾ ਦਿਤਾ, ਜਦੋਂ ਉਨ੍ਹਾਂ ਨੇ ਵਧੀਆ ਬੱਲੇਬਾਜ਼ੀ ਕਰ ਰਹੇ ਕੁਸ਼ਲ ਮੇਂਡਿਸ ਨੂੰ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਕਰਵਾ ਦਿਤਾ। ਕੁਸ਼ਲ ਮੇਂਡਿਸ 110 ਦੌੜਾਂ ਬਣਾਕੇ ਆਊਟ ਹੋਏ। ਪੁਸ਼ਪਾਕਾਰਾ ਦੇ ਰੂਪ 'ਚ ਸ਼੍ਰੀਲੰਕਾ ਨੂੰ 4 ਝਟਕਾ ਲੱਗਾ। ਉਨ੍ਹਾਂ ਤੋਂ ਬਾਅਦ ਚਾਂਦੀਮਲ ਵੀ 2 ਦੌੜਾਂ ਬਣਾ ਕੇ ਚਲਦੇ ਬਣੇ। ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ (141) ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਉਂਦਿਆਂ ਅਪਣਾ ਸੈਂਕੜਾ ਪੂਰਾ ਕੀਤਾ। ਉਸ ਨੂੰ ਜਡੇਜਾ ਨੇ ਰਹਾਨੇ ਦੇ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜਿਆ। ਉਨ੍ਹਾਂ ਤੋਂ ਬਾਅਦ ਕੋਈ ਵੀ ਖਿਡਾਰੀ ਭਾਰਤੀ ਸਪਿਨ ਅਟੈਕ ਅੱਗੇ ਟਿਕ ਨਾ ਸਕਿਆ।
ਦੂਜੀ ਪਾਰੀ ਦੌਰਾਨ ਭਾਰਤੀ ਟੀਮ ਵਲੋਂ ਉਮੇਸ਼ ਜਾਦਵ ਇਕ, ਅਸ਼ਿਵਨ 2, ਹਾਰਿਦਕ ਪੰਡਯਾ 2 ਨੇ ਵਿਕਟਾਂ ਲਈਆਂ। ਜਡੇਜਾ ਨੇ ਅਪਣੀ ਸਪਿਨ ਦਾ ਜਾਦੂ ਦਿਖਾਉਂਦੇ ਹੋਏ 5 ਵਿਕਟਾਂ ਹਾਸਲ ਕੀਤੀਆਂ।
ਭਾਰਤੀ ਟੀਮ ਨੇ ਅਪਣੀ ਪਹਿਲੀ ਪਾਰੀ ਵਿਚ 9 ਵਿਕਟਾਂ ਗਵਾ ਕੇ 622 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਪਾਰੀ ਘੋਸ਼ਿਤ ਕਰ ਦਿਤੀ। ਭਾਰਤ ਦੇ ਵੱਡੇ ਸਕੋਰ  ਦੇ ਜਵਾਬ ਵਿਚ ਬੱਲੇਬਾਜੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 49.4 ਓਵਰਾਂ ਵਿਚ 183 ਦੌੜਾਂ ਉੱਤੇ ਹੀ ਢੇਰ ਹੋ ਗਈ। ਸ਼੍ਰੀਲੰਕਾ ਦੀ ਟੀਮ ਫਾਲੋਆਨ ਵੀ ਨਹੀਂ ਬਚਾ ਪਾਈ, ਜਿਸਦੇ ਬਾਅਦ ਉਨ੍ਹਾਂ ਨੂੰ ਦੁਬਾਰਾ ਬੱਲੇਬਾਜ਼ੀ ਲਈ ਉਤਰਨਾ ਪਿਆ। ਪਹਿਲੀ ਪਾਰੀ ਦੇ ਆਧਾਰ ਉੱਤੇ ਭਾਰਤ ਨੂੰ 439 ਦੌੜਾਂ ਦੀ ਲੀਡ ਹਾਸਲ ਹੋਈ।
ਭਾਰਤ ਵਲੋਂ ਅਸ਼ਵਿਨ ਨੇ ਸ਼੍ਰੀਲੰਕਾਈ ਬੱਲੇਬਾਜਾਂ ਉੱਤੇ ਅਪਣਾ ਕਹਿਰ ਬਰਸਾਇਆ। ਅਸ਼ਵਿਨ ਨੇ 5 ਵਿਕਟਾਂ ਲਈਆਂ। ਪਹਿਲੀ ਪਾਰੀ ਵਿਚ ਅਸ਼ਵਿਨ ਦੇ ਇਲਾਵਾ ਜਡੇਜਾ ਅਤੇ ਸ਼ਮੀ ਨੇ 2-2 ਵਿਕਟ ਹਾਸਲ ਕੀਤੇ ਸਨ। (ਏਜੰਸੀ)