ਸਮਿਥ ਨੂੰ ਏਅਰਪੋਰਟ 'ਤੇ ਦੇਖਦੇ ਹੀ ਲੋਕਾਂ ਨੇ ਲਗਾਏ 'ਚੀਟ-ਚੀਟ' ਦੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗੇਂਦ ਨਾਲ ਛੇੜਛਾੜ ਦੇ ਵਿਵਾਦ ਨੇ ਆਸ‍ਟਰੇਲੀਆਈ ਕ੍ਰਿਕਟ ਟੀਮ ਦੇ ਸਨਮਾਨ ਨੂੰ ਵੱਡੀ ਠੋਕਰ ਪਹੁੰਚਾਈ ਹੈ। ਇਸ ਹਰਕਤ ਕਾਰਨ ਆਸਟ੍ਰੇਲੀਆ ਦੀ ਪੂਰੀ ਨਿਖੇਧੀ ਹੋ ਰਹੀ ਹੈ। ਇਸ...

Steve Smith

ਜੋਹਾਨਸਬਰਗ : ਗੇਂਦ ਨਾਲ ਛੇੜਛਾੜ ਦੇ ਵਿਵਾਦ ਨੇ ਆਸ‍ਟਰੇਲੀਆਈ ਕ੍ਰਿਕਟ ਟੀਮ ਦੇ ਸਨਮਾਨ ਨੂੰ ਵੱਡੀ ਠੋਕਰ ਪਹੁੰਚਾਈ ਹੈ। ਇਸ ਹਰਕਤ ਕਾਰਨ ਆਸਟ੍ਰੇਲੀਆ ਦੀ ਪੂਰੀ ਨਿਖੇਧੀ ਹੋ ਰਹੀ ਹੈ।  ਇਸ ਮਾਮਲੇ ਵਿਚ ਟੀਮ ਦੇ ਦਿਗਜ ਖਿਡਾਰੀ ਸ‍ਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਛਵੀ ਕ੍ਰਿਕਟਪ੍ਰੇਮੀਆਂ ਦਰਮਿਆਨ ਵਿਲੇਨ ਦੀ ਬਣ ਚੁਕੀ ਹੈ। ਕ੍ਰਿਕਟ ਆਸ‍ਟਰੇਲੀਆ ਨੇ ਮਾਮਲੇ ਵਿਚ ਇਨ੍ਹਾਂ ਦੋਹਾਂ ਖਿਡਾਰੀਆਂ ਉੱਤੇ ਇਕ-ਇਕ ਸਾਲ ਦਾ ਬੈਨ ਲਗਾਇਆ ਹੈ। ਨਾਲ ਹੀ ਇਨ੍ਹਾਂ ਦੋਹਾਂ ਨੂੰ ਆਸ‍ਟਰੇਲੀਆ ਪਰਤਣ ਦੇ ਨਿਰਦੇਸ਼ ਦਿਤੇ ਹਨ। ਬਾਲ ਟੈਂ‍ਪਰਿੰਗ ਵਿਵਾਦ ਦੇ ਸਾਹਮਣੇ ਆਉਣ ਦੇ ਬਾਅਦ ਸਮਿਥ ਨੂੰ ਟੀਮ ਦੀ ਕਪ‍ਤਾਨੀ ਤੋਂ ਵੀ ਹਟਾ ਦਿਤਾ ਗਿਆ ਸੀ।

ਦੁਰਦਸ਼ਾ ਝਲਣ ਦੇ ਬਾਅਦ ਅਪਣੇ ਦੇਸ਼ ਪਰਤਦੇ ਹੋਏ ਸਮਿਥ ਨੂੰ ਜੋਹਾਨਸਬਰਗ ਏਅਰਪੋਰਟ ਉਤੇ ਕ੍ਰਿਕਟਪ੍ਰੇਮੀਆਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਥੇ ਮੌਜੂਦ ਕ੍ਰਿਕਟਪ੍ਰੇਮੀਆਂ ਨੇ ਚੀਟ-ਚੀਟ ਦੇ ਨਾਅਰੇ ਲਗਾਏ। ਸਮਿਥ ਜਦੋਂ ਆਸ‍ਟਰੇਲੀਆ ਲਈ ਰਵਾਨਾ ਹੋ ਰਹੇ ਸਨ ਤਾਂ ਪੁਲਿਸ ਅਤੇ ਮੀਡੀਆ ਦੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਆਸ‍ਟਰੇਲੀਆ ਪੁੱਜਣ 'ਤੇ ਵੀ ਸਮਿਥ ਨੂੰ ਲੋਕਾਂ ਦੀ ਤਿੱਖੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸ‍ਟਰੇਲੀਆ ਦੇ ਕਈ ਸਾਬਕਾ ਕ੍ਰਿਕਟਰਾਂ ਨੇ ਕੇਪਟਾਊਨ ਟੈਸ‍ਟ ਵਿਚ ਸ‍ਟੀਵ ਦੀ ਟੀਮ ਦੇ ਵ‍ਿਵਹਾਰ ਨੂੰ ਬੇਹੱਦ ਸ਼ਰਮਨਾਕ ਦਸਿਆ ਅਤੇ ਮੰਨਿਆ ਕਿ ਇਸ ਵਿਵਾਦ ਕਾਰਨ ਦੇਸ਼ ਦੀ ਛਵੀ ਖ਼ਰਾਬ ਹੋਈ ਹੈ।