ਭਾਰਤੀ ਮਹਿਲਾ ਟੀਮ ਨੇ ਇੰਗਲੈਂਡ 'ਤੇ ਅੱਠ ਵਿਕਟਾਂ ਨਾਲ ਕੀਤੀ ਜਿੱਤ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ, ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਚਲ ਰਹੀ ਮਹਿਲਾ ਟੀ-20 ਤਿਕੋਣੀ ਲੜੀ ਵਿਚ ਅਾਖ਼ਰਕਾਰ ਭਾਰਤੀ ਟੀਮ ਨੇ ਅਪਣੇ ਆਖਰੀ ਮੈਚ ਵਿਚ ਇੰਗਲੈਂਡ...

india vs england

ਮੁੰਬਈ : ਭਾਰਤ, ਇੰਗਲੈਂਡ ਤੇ ਆਸਟ੍ਰੇਲੀਆ ਵਿਚਕਾਰ ਚਲ ਰਹੀ ਮਹਿਲਾ ਟੀ-20 ਤਿਕੋਣੀ ਲੜੀ ਵਿਚ ਅਾਖ਼ਰਕਾਰ ਭਾਰਤੀ ਟੀਮ ਨੇ ਅਪਣੇ ਆਖਰੀ ਮੈਚ ਵਿਚ ਇੰਗਲੈਂਡ ਨੂੰ ਹਰਾ ਕੇ ਇਕ ਮੈਚ ਅਪਣੀ ਝੋਲੀ ਪਾ ਲਿਆ ਹੈ। ਇਸ ਮੈਚ ਵਿਚ ਇੰਗਲੈਂਡ ਦੀ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18.5 ਓਵਰਾਂ ਵਿਚ 107 ਦੋੜਾਂ ਬਣਾਈਆਂ। ਉਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਇਹ ਟੀਚਾ 15.6 ਓਵਰਾਂ ਵਿਚ ਹੀ ਪੂਰਾ ਕਰ ਦਿਤਾ। 

ਫ਼ਿਰਕੀ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਬਾਅਦ ਸਮ੍ਰਿਤੀ ਮੰਧਾਨਾ (62 ਦੌੜਾਂ) ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਭਾਰਤ ਨੇ ਟੀ-20 ਮਹਿਲਾ ਤਿਕੋਣੀ ਲੜੀ ਦੇ ਅਪਣੇ ਅਾਖਰੀ ਮੈਚ 'ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤੀ ਮਹਿਲਾ ਟੀਮ ਦੀ ਇਹ ਤਿੰਨ ਮੈਚਾਂ 'ਚ ਹਾਰ ਦੇ ਬਾਅਦ ਪਹਿਲੀ ਜਿੱਤ ਹੈ। ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਨੂੰ 18.5 ਓਵਰਾਂ 'ਚ ਸਿਰਫ 107 ਦੌੜਾਂ 'ਤੇ ਹੀ ਸਮੇਟ ਦਿਤਾ।

 ਭਾਰਤ ਵਲੋਂ ਅਨੁਜਾ ਪਾਟਿਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 21 ਦੌੜਾਂ 'ਤੇ ਤਿੰਨ ਵਿਕਟਾਂ ਲਈਆਂ। ਜਦਕਿ ਰਾਧਾ ਯਾਦਵ, ਦੀਪਤੀ ਸ਼ਰਮਾ ਅਤੇ ਪੂਨਮ ਯਾਦਵ ਨੇ ਵੀ 2-2 ਵਿਕਟਾਂ ਲਈਆਂ। ਭਾਰਤੀ ਮਹਿਲਾ ਟੀਮ ਨੇ ਸਮ੍ਰਿਤੀ ਮੰਧਾਨਾ (62 ਦੌੜਾਂ) ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਸਿਰਫ 15.6 ਓਵਰ 'ਚ ਦੋ ਵਿਕਟਾਂ 'ਤੇ 108 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

 ਸਮ੍ਰਿਤੀ ਮੰਧਾਨਾ ਨੇ ਅਪਣੀ ਪਾਰੀ 'ਚ 41 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕੇ ਅਤੇ ਇਕ ਛਿੱਕਾ ਲਗਾਇਆ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ ਅਜੇਤੂ 20 ਦੌੜਾਂ ਦਾ ਯੋਗਦਾਨ ਦਿਤਾ। ਹਾਲਾਂਕਿ ਇਸ ਹਾਰ ਦੇ ਬਾਅਦ ਵੀ ਖ਼ਿਤਾਬੀ ਮੁਕਾਬਲੇ ਵਿਚ ਇੰਗਲੈਂਡ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। ਲਗਾਤਾਰ ਤਿੰਨ ਹਾਰ ਦੇ ਨਾਲ ਭਾਰਤੀ ਟੀਮ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।