KKR vs LSG: KKR ਅਤੇ ਲਖਨਊ ਵਿਚਾਲੇ ਹੋਣ ਵਾਲਾ ਮੈਚ ਕੋਲਕਾਤਾ 'ਚ ਹੀ ਖੇਡਿਆ ਜਾਵੇਗਾ, BCCI ਨੇ ਤਰੀਕ ਅਤੇ ਸਮਾਂ ਬਦਲਿਆ
ਸੁਰੱਖਿਆ ਕਾਰਨਾਂ ਕਰ ਕੇ ਬਦਲੀ ਤਰੀਕ
ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ 6 ਅਪ੍ਰੈਲ ਨੂੰ ਹੋਣ ਵਾਲਾ IPL 2025 ਮੈਚ ਈਡਨ ਗਾਰਡਨ, ਕੋਲਕਾਤਾ ਵਿਖੇ ਹੀ ਖੇਡਿਆ ਜਾਵੇਗਾ। ਆਈਪੀਐਲ ਨੇ ਇਸ ਮੈਚ ਦੇ ਸਥਾਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਪਰ ਹੁਣ ਇਹ ਮੈਚ 6 ਅਪ੍ਰੈਲ ਦੀ ਬਜਾਏ 8 ਅਪ੍ਰੈਲ ਨੂੰ ਖੇਡਿਆ ਜਾਵੇਗਾ।
ਦੋਵੇਂ ਟੀਮਾਂ ਕੋਲਕਾਤਾ 'ਚ 8 ਅਪ੍ਰੈਲ ਨੂੰ ਬਾਅਦ ਦੁਪਹਿਰ 3.30 ਵਜੇ ਮੈਚ ਖੇਡਣਗੀਆਂ। ਫਿਰ ਸ਼ਾਮ 7.30 ਵਜੇ ਪੰਜਾਬ ਕਿੰਗਜ਼ ਦਾ ਸਾਹਮਣਾ ਸੀਐਸਕੇ ਨਾਲ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਕੇਕੇਆਰ ਅਤੇ ਲਖਨਊ ਵਿਚਾਲੇ ਹੋਣ ਵਾਲੇ ਮੈਚ ਨੂੰ ਮੁੜ ਤਹਿ ਕਰਨ ਦਾ ਫ਼ੈਸਲਾ ਕੀਤਾ ਹੈ।
ਬੀਸੀਸੀਆਈ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਕੋਲਕਾਤਾ ਪੁਲਿਸ ਨੇ ਤਿਉਹਾਰ ਦਾ ਹਵਾਲਾ ਦਿੰਦੇ ਹੋਏ 6 ਅਪ੍ਰੈਲ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਬੰਗਾਲ ਕ੍ਰਿਕਟ ਐਸੋਸੀਏਸ਼ਨ (ਸੀਏਬੀ) ਨੂੰ ਬੇਚੈਨੀ ਪ੍ਰਗਟਾਈ ਸੀ। ਪਤਾ ਲੱਗਾ ਹੈ ਕਿ ਪੱਛਮੀ ਬੰਗਾਲ 'ਚ ਰਾਮ ਨੌਮੀ ਦੇ ਮੱਦੇਨਜ਼ਰ ਕੇਕੇਆਰ ਅਤੇ ਲਖਨਊ ਵਿਚਾਲੇ ਹੋਣ ਵਾਲੇ ਮੈਚ ਦੇ ਸ਼ੈਡਿਊਲ 'ਚ ਬਦਲਾਅ ਕੀਤਾ ਗਿਆ ਹੈ।