Sports News: ਪੰਜਾਬੀ ਗੱਭਰੂ ਗੁਰਿੰਦਰਵੀਰ ਨੇ 100 ਮੀਟਰ ਦਾ ਤੋੜਿਆ ਨੈਸ਼ਨਲ ਰਿਕਾਰਡ, CM ਭਗਵੰਤ ਮਾਨ ਨੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਖੇਡਾਂ

ਰਿਲਾਇੰਸ ਦੇ ਹੀ ਹੋਬਲੀਧਰ 10.22 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ

Punjabi boy Gurinderveer breaks 100m national record, completes race in 10.20 seconds

 

Sports News: ਗੁਰਿੰਦਰਵੀਰ ਸਿੰਘ ਨੇ ਸ਼ੁੱਕਰਵਾਰ ਨੂੰ Indian Grand Prix 1 (ਆਈਜੀਪੀ 1) ’ਚ 10.20 ਸੈਕਿੰਡ ਦੀ ਤੇਜ਼ ਦੌੜ ਨਾਲ ਪੁਰਸ਼ਾਂ ਦੀ 100 ਮੀਟਰ ਦੌੜ ’ਚ ਨਵਾਂ ਰਾਸ਼ਟਰੀ ਰਿਕਾਰਡ ਤੋੜ ਦਿੱਤਾ। 

ਰਿਲਾਇੰਸ ਦੀ ਅਗਵਾਈ ਕਰਨ ਵਾਲੇ 24 ਸਾਲਾ ਪੰਜਾਬ ਦੇ ਦੌੜਾਕ ਨੇ ਅਕਤੂਬਰ 2023 ’ਚ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸਕਿੰਟ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਗੁਰਿੰਦਰਵੀਰ ਦਾ ਪਿਛਲਾ ਵਿਅਕਤੀਗਤ ਸਰਬੋਤਮ 10.27 ਸੈਕਿੰਡ ਸੀ, ਜੋ ਉਸ ਨੇ 2021 ’ਚ ਬਣਾਇਆ ਸੀ। 

ਰਿਲਾਇੰਸ ਦੇ ਹੀ ਹੋਬਲੀਧਰ 10.22 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਵੀ ਪੁਰਸ਼ਾਂ ਦੀ 100 ਮੀਟਰ ਫਾਈਨਲ ਰੇਸ 'ਡੀ' ਵਿਚ ਆਪਣੇ ਹੀ ਪਿਛਲੇ ਰਾਸ਼ਟਰੀ ਰਿਕਾਰਡ ਨੂੰ 0.01 ਸੈਕਿੰਡ ਨਾਲ ਬਿਹਤਰ ਕੀਤਾ। ਲੇਨ ਪੰਜ ਤੇ ਛੇ ਵਿਚ ਇਕ-ਦੂਜੇ ਨਾਲ ਦੌੜਦੇ ਹੋਏ ਗੁਰਿੰਦਰਵੀਰ ਤੇ ਹੋਬਲੀਧਰ ਵਿਚਕਾਰ ਬਹੁਤ ਹੀ ਕੜਾ ਮੁਕਾਬਲਾ ਹੋਇਆ। 

ਹਾਲਾਂਕਿ, ਗੁਰਿੰਦਰਵੀਰ ਨੇ ਥੋੜ੍ਹੇ ਫ਼ਰਕ ਨਾਲ ਰੇਸ ਜਿੱਤ ਕੇ ਰਾਸ਼ਟਰੀ ਰਿਕਾਰਡ ਨੂੰ 0.03 ਸੈਕਿੰਡ ਦੇ ਫ਼ਰਕ ਨਾਲ ਆਪਣੇ ਨਾਮ ਕਰ ਲਿਆ।

ਅਮਲਾਨ ਬੋਰਗੋਹੇਨ ਨੇ 10.43 ਸੈਕਿੰਡ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ, ਜਿਸ ਨਾਲ ਰਿਲਾਇੰਸ ਨੇ ਟਾਪ ਦੇ ਤਿੰਨ ਸਥਾਨਾਂ 'ਤੇ ਕਬਜ਼ਾ ਕਰ ਲਿਆ। 

ਗੁਰਿੰਦਰਵੀਰ ਨੇ ਇਸ ਤੋਂ ਪਹਿਲਾਂ 2021 ਤੇ 2024 ਦੀ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਦੇ ਨਾਲ-ਨਾਲ 2024 ਫੈੱਡਰੇਸ਼ਨ ਕੱਪ ’ਚ 100 ਮੀਟਰ ’ਚ ਗੋਲਡ ਮੈਡਲ ਵੀ ਜਿੱਤਿਆ ਸੀ।

CM ਭਗਵੰਤ ਮਾਨ ਨੇ ਗੁਰਿੰਦਰਵੀਰ ਸਿੰਘ ਨੂੰ ਵਧਾਈ ਦਿੰਦਿਆਂ ਐਕਸ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਲਿਖਿਆ, ਬੰਗਲੁਰੂ ਵਿਖੇ Indian Grand Prix 1 ਦੇ ਚੱਲ ਰਹੇ ਮੁਕਾਬਲਿਆਂ ਦੌਰਾਨ 100m ਰੇਸ 'ਚ ਜਲੰਧਰ ਦੇ ਗੱਭਰੂ ਗੁਰਿੰਦਰਵੀਰ ਸਿੰਘ ਨੇ ਨੈਸ਼ਨਲ ਰਿਕਾਰਡ ਤੋੜਦਿਆਂ, ਪੁਰਾਣੇ ਰਿਕਾਰਡ ਹੋਲਡਰਾਂ ਨੂੰ ਇਸੇ ਰੇਸ ‘ਚ ਪਛਾੜਦਿਆਂ ਮਹਿਜ਼ 10.20sec ‘ਚ ਰੇਸ ਜਿੱਤ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਗੁਰਿੰਦਰਵੀਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਤੇਜ਼ ਦੌੜਾਕ ਤੇ ਨਾਲ ਹੀ ਦੁਨੀਆ ਦਾ ਸਭ ਤੋਂ ਤੇਜ਼ ਸਿੱਖ ਦੌੜਾਕ ਬਣ ਚੁੱਕਿਆ ਹੈ। ਸ਼ਾਬਾਸ਼ ਜਵਾਨਾਂ, ਮਿਹਨਤਾਂ ਜਾਰੀ ਰੱਖੋ। ਇਹ ਨੇ ਮਿਲਖਾ ਸਿੰਘ ਦੇ ਵਾਰਸ!