IPL 2024: ਚੇਨਈ ਨੇ 5ਵਾਂ ਮੈਚ ਜਿੱਤਿਆ, ਸਨਰਾਈਜ਼ਰਜ਼ ਹੈਦਰਾਬਾਦ ਨੂੰ 78 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਚੇਪੌਕ ਸਟੇਡੀਅਮ 'ਚ ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

IPL 2024

IPL 2024: ਨਵੀਂ ਦਿੱਲੀ - ਆਈਪੀਐਲ-2024 ਦੇ 46ਵੇਂ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 78 ਦੌੜਾਂ ਨਾਲ ਹਰਾਇਆ। ਟੀਮ ਨੇ ਮੌਜੂਦਾ ਸੀਜ਼ਨ ਵਿਚ ਆਪਣੀ 5ਵੀਂ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਚੇਨਈ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਆ ਗਈ ਹੈ। CSK ਨੇ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ, ਜਦਕਿ SHR ਸੀਜ਼ਨ ਵਿੱਚ ਪਹਿਲੀ ਵਾਰ ਆਪਣਾ ਲਗਾਤਾਰ ਦੂਜਾ ਮੈਚ ਹਾਰ ਗਿਆ। ਸਨਰਾਈਜ਼ਰਜ਼ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। 

ਚੇਪੌਕ ਸਟੇਡੀਅਮ 'ਚ ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 3 ਵਿਕਟਾਂ 'ਤੇ 212 ਦੌੜਾਂ ਬਣਾਈਆਂ। ਜਵਾਬ 'ਚ ਹੈਦਰਾਬਾਦ ਦੀ ਟੀਮ 18.5 ਓਵਰਾਂ 'ਚ 134 ਦੌੜਾਂ 'ਤੇ ਹੀ ਸਿਮਟ ਗਈ। ਰੂਤੂਰਾਜ ਗਾਇਕਵਾੜ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 54 ਗੇਂਦਾਂ 'ਤੇ 98 ਦੌੜਾਂ ਦੀ ਪਾਰੀ ਖੇਡੀ।  

ਚੇਨਈ ਨੇ ਘਰੇਲੂ ਮੈਦਾਨ 'ਤੇ ਹੈਦਰਾਬਾਦ ਨੂੰ ਹਰਾ ਕੇ ਸਕੋਰ ਬਰਾਬਰ ਕੀਤਾ। ਇਸ ਤੋਂ ਪਹਿਲਾਂ ਹੈਦਰਾਬਾਦ ਵਿਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ SRH ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਸੀ।  

- ਹੈਦਰਾਬਾਦ ਸੀਜ਼ਨ 'ਚ ਪਹਿਲੀ ਵਾਰ ਆਲ ਆਊਟ ਹੋਇਆ ਹੈ, ਜਦਕਿ ਚੇਨਈ ਨੇ ਸੀਜ਼ਨ 'ਚ ਪਹਿਲੀ ਵਾਰ ਕਿਸੇ ਟੀਮ ਨੂੰ ਆਲਆਊਟ ਕੀਤਾ ਹੈ।
- ਮਹਿੰਦਰ ਸਿੰਘ ਧੋਨੀ ਇਸ ਸੀਜ਼ਨ 'ਚ ਇਕ ਵਾਰ ਵੀ ਨਾਟ ਆਊਟ ਰਹੇ। ਉਹ ਪਿਛਲੀਆਂ 7 ਪਾਰੀਆਂ ਵਿੱਚ ਅਜੇਤੂ ਰਿਹਾ।
- ਹੈਦਰਾਬਾਦ ਦੀ ਟੀਮ ਚੇਪੌਕ ਮੈਦਾਨ 'ਤੇ ਆਈਪੀਐਲ ਦਾ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਟੀਮ ਹੁਣ ਤੱਕ ਖੇਡੇ ਗਏ ਸਾਰੇ 5 ਮੈਚ ਹਾਰ ਚੁੱਕੀ ਹੈ।