ਕੌਮੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਅੜਿੱਕਾ ਦੌੜ 'ਚ ਜਿੱਤਿਆ ਸੋਨ ਤਮ਼ਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੂਰਨਾਮੈਂਟ ਵਿਚ ਮੁਕਾਬਲੇ ਦੌਰਾਨ ਉਸ ਨੇ 12.84 ਸੈਕਿੰਡ ਦ ਲਿਆ ਸਮਾਂ

photo

 

 ਨਵੀਂ ਦਿੱਲੀ:  ਕੌਮੀ ਰਿਕਾਰਡਧਾਰੀ ਜਯੋਤੀ ਯਾਰਾਜੀ ਨੇ ਜਰਮਨੀ ਦੇ ਵੇਨਹੈਮ ਦੇ ਕੁਰਪਫਾਲਜ਼ ਗਾਲਾ ਟੂਰਨਾਮੈਂਟ ਵਿਚ ਨਾਂ ਰੋਸ਼ਨ ਕੀਤਾ ਹੈ। ਉਸ ਨੇ ਅਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 100 ਮੀਟਰ ਅੜਿੱਕਾ ਦੌੜ ਵਿਚ ਸੋਨ ਤਗ਼ਮਾ ਜਿੱਤਿਆ।

ਇਹ ਵੀ ਪੜ੍ਹੋ: ਬਜਰੰਗ ਪੂਨੀਆ ਨੇ 'IT ਸੈੱਲ' 'ਤੇ ਪਹਿਲਵਾਨਾਂ ਦੀਆਂ ਜਾਅਲੀ ਤਸਵੀਰਾਂ ਫੈਲਾਉਣ ਦਾ ਲਗਾਇਆ ਦੋਸ਼

23 ਸਾਲਾ ਯਾਰਾਜੀ ਨੇ ਵਿਸ਼ਵ ਅਥਲੈਟਿਕਸ ਮਹਾਂਦੀਪੀ ਟੂਰ ਚੈਲੇਂਜਰ ਪੱਧਰੀ ਟੂਰਨਾਮੈਂਟ ਵਿਚ ਮੁਕਾਬਲੇ ਦੌਰਾਨ 12.84 ਸੈਕਿੰਡ ਦਾ ਸਮਾਂ ਲਿਆ। ਉਸ ਦਾ ਪਿਛਲਾ ਰਿਕਾਰਡ 12,82 ਸੈਕਿੰਡ ਸੀ। ਇਸ ਸਾਲ ਇਹ ਉਸ ਦੀ ਪਹਿਲੀ ਕੌਮਾਂਤਰੀ 100 ਮੀਟਰ ਅੜਿੱਕਾ ਦੌੜ ਸੀ।

ਇਹ ਵੀ ਪੜ੍ਹੋ: ਧਾਰਮਿਕ ਸਥਾਨ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ  

ਇਕ ਹੋਰ ਭਾਰਤੀ ਅਮਲਾਨ ਬੋਰਗੋਹੇਨ ਨੇ ਇਸੇ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੀ 200 ਮੀਟਰ ਦੌੜ ਵਿੱਚ 20.66 ਸੈਕਿੰਡ ਦਾ ਸਮਾਂ ਕੱਢਿਆ। ਉਸ ਦਾ ਕੌਮੀ ਰਿਕਾਰਡ 20.52 ਸੈਕਿੰਡ ਦਾ ਹੈ।ਉਧਰ, ਪਾਰੁਲ ਚੌਧਰੀ ਲਾਸ ਏਂਜਲਸ ਗਾਂ ਪ੍ਰੀ ਵਿੱਚ ਮਹਿਲਾ ਦੇ 3000 ਸਟੀਪਲਚੇਜ਼ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਿਆਂ ਤੀਜੇ ਸਥਾਨ 'ਤੇ ਰਹੀ। ਉਸ ਨੇ 9:29.51 ਸੈਕਿੰਡ ਦਾ ਸਮਾਂ ਕੱਢਿਆ।