ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾ ਦੇ ਮੈਚ ਵਿਚਕਾਰ ਹੋਇਆ ਮਧੂ ਮੱਖੀਆਂ ਦਾ ਹਮਲਾ

ਏਜੰਸੀ

ਖ਼ਬਰਾਂ, ਖੇਡਾਂ

ਦੋ ਸਾਲ ਪਹਿਲਾਂ ਵੀ ਮਧੂ ਮੱਖੀਆਂ ਨੇ ਦੋਨਾਂ ਟੀਮਾਂ ਵਿਚਕਾਰ ਹੋ ਰਹੇ ਮੈਚ ਵਿਚ ਹਮਲਾ ਕੀਤਾ ਸੀ

bees attack during sri lanka vs south-africa

ਚੈਸਟਰ ਲੀ ਸਟ੍ਰੀਟ- ਵਿਸ਼ਵ ਕੱਪ 2019 ਵਿਚ ਰਿਵਰਸਾਈਡ ਮੈਦਾਨ ਤੇ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੇ ਵਿਚਕਾਰ ਹੋ ਰਹੇ ਮੈਚ ਵਿਚ ਖਿਡਾਰੀ ਅਚਾਨਕ 48ਵੇਂ ਓਵਰ ਵਿਚ ਮੈਦਾਨ ਤੇ ਲੰਮੇ ਪੈ ਗਏ ਦਰਅਸਲ ਇਸ ਦੌਰਾਨ ਅਚਾਨਕ ਮੈਚ ਖੇਡਦੇ ਹੋਏ ਮੈਦਾਨ ਵਿਚ ਮਧੂ ਮੱਖੀਆਂ ਦਾ ਝੁੰਡ ਆ ਗਿਆ

ਜਿਸ ਤੋਂ ਸਾਰੇ ਖਿਡਾਰੀ ਪਰੇਸ਼ਾਨ ਹੋ ਗਏ ਅਤੇ ਆਪਣੇ ਆਪ ਨੂੰ ਬਚਾਉਣ ਲਈ ਮੈਦਾਨ ਵਿਚ ਲੰਮੇ ਪੈ ਗਏ।

ਅਜਿਹਾ ਕਰਨ ਨਾਲ ਸਾਰੇ ਦਰਸ਼ਕ ਵੀ ਹੱਸਣ ਲੱਗੇ। ਇਸ ਘਟਨਾ ਕਰ ਕੇ ਮੈਚ ਥੋੜ੍ਹੇ ਸਮੇਂ ਲਈ ਰੁਕਿਆ ਅਤੇ ਫਿਰ ਦੁਬਾਰਾ ਸ਼ੁਰੂ ਹੋ ਗਿਆ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦਾ 35ਵਾਂ ਮੁਕਾਬਲਾ ਦੱਖਣੀ ਅਫ਼ਰੀਕਾ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਕਾਰ ਚੈਸਟਰ ਲੀ ਸਟ੍ਰੀਟ ਸਥਿਤ ਰਿਵਰ ਸਾਈਡ ਗਰਾਊਂਡ ਵਿਚ ਖੇਡਿਆ ਗਿਆ ਸੀ।

ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਮਧੂ ਮੱਖੀਆਂ ਨੇ ਮੈਚ ਵਿਚ ਰੁਕਾਵਟ ਪਾਈ ਹੋਵੇ। ਪਹਿਲਾਂ ਵੀ ਕਈ ਵਾਰ ਇਹ ਘਟਨਾ ਵਾਪਰ ਚੁੱਕੀ ਹੈ ਅਤੇ ਖਿਡਾਰੀਆਂ ਨੂੰ ਮਜ਼ਬੂਰੀ ਵਿਚ ਮੈਦਾਨ ਤੇ ਲੇਟਣਾ ਪਿਆ।

ਦੱਸ ਦਈਏ ਕਿ ਦੋ ਸਾਲ ਪਹਿਲਾਂ ਵੀ ਮਧੂ ਮੱਖੀਆਂ ਨੇ ਦੋਨਾਂ ਟੀਮਾਂ ਵਿਚਕਾਰ ਹੋ ਰਹੇ ਮੈਚ ਵਿਚ ਹਮਲਾ ਕੀਤਾ ਸੀ। ਇਹ ਘਟਨਾ 2017 ਵਿਚ ਜੋਹਨਸਬਰਗ ਦੇ ਵੈਂਡਰਸ ਸਟੇਡੀਅਮ ਵਿਚ ਹੋਈ ਸੀ।