ਵਿਸ਼ਵ ਕੱਪ: 2019 ਪਾਕਿ ਦਾ ਅਫ਼ਗਾਨਿਸਤਾਨ ਨਾਲ ਮੁਕਾਬਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਦਖਣੀ ਅਫ਼ਰੀਕਾ ਅਤੇ ਨਿਊਜ਼ੀਲੈਂਡ ਹਾਰਉਣ ਤੋਂ ਬਾਅਦ ਹੁਣ ਚਿੰਤਾ ਦੀ ਗੱਲ ਇਹ ਹੈ ਕਿ ਖਿਡਾਰੀ ਜ਼ਿਆਦਾ ਆਤਮ ਵਿਸ਼ਵਾਸ਼ ਦੇ ਸ਼ਿਕਾਰ ਹੋ ਸਕਦੇ ਹਨ ਪਰ ਪਾਕਿਸਤਾਨ ..

Pakistan's vs Afghanistan match today

ਲੀਡਜ਼ : ਪਾਕਿਸਤਾਨੀ ਟੀਮ ਆਈਸੀਸੀ ਵਿਸ਼ਵ ਕੱਪ ਵਿਚ ਅਫ਼ਗਾਨਿਸਤਾਨ ਵਿਰੁਧ ਅੱਜ ਹੋਣ ਵਾਲੇ ਮੁਕਾਬਲੇ ਵਿਚ ਜ਼ਿਆਦਾ ਆਤਮਵਿਸ਼ਵਾਸ ਤੋਂ ਬੱਚ ਕੇ ਅਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਣ ਦੀ ਉਮੀਦ ਕਰੇਗਾ। ਤਿੰਨ ਹਾਰ ਅਤੇ ਇਕ ਮੈਚ ਬਰਸਾਤ ਦੀ ਭੇਂਟ ਚੜ੍ਹਨ ਤੋਂ ਬਾਅਦ ਪਾਕਿਸਤਾਨੀ ਟੀਮ 'ਤੇ ਲੀਗ ਗੇੜ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ ਪਰ ਉਸ ਨੇ ਦਖਣੀ ਅਫ਼ਰੀਕਾ ਅਤੇ ਨਿਊਜ਼ੀਲੈਂਡ 'ਤੇ ਜਿੱਤ ਹਾਸਲ ਕਰ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਪਣੀਆਂ ਉਮੀਦਾਂ ਨੂੰ ਸੁਰਜੀਤ ਰਖਿਆ।

ਮੇਜ਼ਬਾਨ ਇੰਗਲੈਂਡ ਦੀ ਦੋ ਹਾਰ ਨਾਲ 1992 ਦੀ ਜੇਤੂ ਟੀਮ ਦੀ ਸੈਮੀਫ਼ਾਈਨਲ ਦੀ ਸੰਭਾਵਨਾ ਮਜ਼ਬੂਤ ਹੋ ਗਈ। ਪਾਕਿਸਤਾਨ ਲਈ ਨਿਊਜ਼ੀਲੈਂਡ 'ਤੇ ਛੇ ਵਿਕਟਾਂ ਦੀ ਜਿੱਤ ਕਾਫੀ ਸਾਕਾਰਾਤਮਕ ਰਹੀ ਜਿਸ ਵਿਚ ਬਾਬਰ ਆਜ਼ਮ ਦਾ ਸੈਂਕੜਾ ਅਤੇ ਸ਼ਹੀਨ ਅਫ਼ਰੀਦੀ ਦਾ ਪੰਜ ਵਿਕਟ ਝਟਕਣਾ ਅਹਿਮ ਰਹੇ। ਦਖਣੀ ਅਫ਼ਰੀਕਾ ਅਤੇ ਨਿਊਜ਼ੀਲੈਂਡ ਹਾਰਉਣ ਤੋਂ ਬਾਅਦ ਹੁਣ ਚਿੰਤਾ ਦੀ ਗੱਲ ਇਹ ਹੈ ਕਿ ਖਿਡਾਰੀ ਜ਼ਿਆਦਾ ਆਤਮ ਵਿਸ਼ਵਾਸ਼ ਦੇ ਸ਼ਿਕਾਰ ਹੋ ਸਕਦੇ ਹਨ ਪਰ ਪਾਕਿਸਤਾਨ ਅਜਿਹਾ ਬਿਲਕੁਲ ਨਹੀਂ ਹੋਣ ਦੇਣਾ ਚਾਹੇਗਾ।

ਮੌਜੂਦਾ ਟੀਮ ਨਾਲ ਹੀ ਉਮੀਦ ਕਰੇਗੀ ਕਿ ਉਹ ਅਜਿਹਾ ਹੀ ਪ੍ਰਦਰਸ਼ਨ ਕਰੇ ਜਿਹੋ ਜਿਹਾ 1992 ਵਿਚ ਦੇਸ਼ ਦੀ ਟੀਮ ਨੇ ਕੀਤਾ ਸੀ ਅਤੇ ਅੰਤ ਵਿਚ ਖ਼ਿਤਾਬ ਹਾਸਲ ਕੀਤਾ ਸੀ। ਇਮਰਾਨ ਖ਼ਾਨ ਦੀ ਉਸ ਟੀਮ ਨਾਲ ਤੁਲਨਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਨੇ ਵੀ ਅਜਿਹੀ ਹੀ ਸ਼ਾਨਦਾਰ ਵਾਪਸੀ ਕਰਦੇ ਹੋਏ ਟਰਾਫ਼ੀ ਜਿੱਤੀ ਸੀ। ਪਾਕਿਸਤਾਨ ਦੀ ਵਾਪਸੀ ਅਤੇ ਇੰਗਲੈਂਡ ਦੀ ਹਾਰ ਨਾਲ ਟੂਰਨਾਮੈਂਟ ਵਿਚ ਟੀਮਾਂ ਲਈ ਮੌਕਾ ਵੱਧ ਗਿਆ ਹੈ।

ਖ਼ਰਾਬ ਫ਼ਾਰਮ ਵਿਚ ਚੱਲ ਰਹੇ ਸ਼ੋਅਬ ਮਲਿਕ ਦੀ ਥਾਂ ਹੈਰਿਸ ਸੋਹੇਲ ਨੂੰ ਟੀਮ ਵਿਚ ਸ਼ਾਮਲ ਕਰ ਕੇ ਪਾਕਿ ਬੱਲੇਬਾਜ਼ੀ 'ਚ ਮਜ਼ਬੂਤੀ ਆਈ ਹੈ। ਉਧਰ ਅਫ਼ਗਾਨਿਸਤਾਨ ਦੀ ਟੀਮ ਨੇ ਸ਼ਾਨਦਾਰ ਜਜ਼ਬੇ ਨਾਲ ਸਾਰੇਆਂ ਦਾ ਦਿਲ ਜਿੱਤ ਲਿਆ ਜੋ ਭਾਰਤ ਵਿਰੁਧ ਟੂਰਨਾਮੈਂਟ ਦਾ ਵੱਡਾ ਉਲਟਫ਼ੇਰ ਕਰਨ ਦੀ ਕਗਾਰ 'ਤੇ ਪਹੁੰਚ ਗਈ ਸੀ। ਪਰ ਟੀਮ ਹੁਣ ਚੰਗੀ ਖੇਡ ਦਿਖਾਉਣਾ ਚਾਹੇਗੀ। ਪਾਕਿਸਤਾਨ 'ਤੇ ਜਿੱਤ ਨਾਲ ਟੂਰਨਾਮੈਂਟ ਦਾ ਅੰਤ ਕਰਨਾ ਉਸ ਲਈ ਚੰਗਾ ਤਰੀਕਾ ਹੋਵੇਗਾ ਅਤੇ ਰਾਸ਼ਿਦ ਖ਼ਾਨ ਅਤੇ ਗੁਲਬਦਨ ਨਾਯਬ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।