Indian Women Team: ਭਾਰਤੀ ਟੀਮ ਨੇ ਮਹਿਲਾ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਟੀਮ ਸਕੋਰ ਬਣਾਇਆ 

ਏਜੰਸੀ

ਖ਼ਬਰਾਂ, ਖੇਡਾਂ

ਜੇਮੀਮਾ ਰੌਡਰਿਗਜ਼ (55 ਦੌੜਾਂ) ਨੇ ਕਪਤਾਨ ਹਰਮਨਪ੍ਰੀਤ ਕੌਰ (69 ਦੌੜਾਂ) ਅਤੇ ਰਿਚਾ ਨੇ ਅਰਧ ਸੈਂਕੜੇ ਲਗਾ ਕੇ ਯੋਗਦਾਨ ਦਿੱਤਾ। 

India record highest-ever team total in Women's Test cricket

Indian Women Team:  ਚੇਨਈ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਆਸਟਰੇਲੀਆ ਦੇ 9 ਵਿਕਟਾਂ 'ਤੇ 575 ਦੌੜਾਂ ਦੇ ਪਿਛਲੇ ਪ੍ਰਦਰਸ਼ਨ ਨੂੰ ਪਿੱਛੇ ਛੱਡਦਿਆਂ ਮਹਿਲਾ ਟੈਸਟ ਕ੍ਰਿਕਟ 'ਚ ਸਭ ਤੋਂ ਵੱਡਾ ਟੀਮ ਸਕੋਰ ਬਣਾਇਆ। ਭਾਰਤੀ ਟੀਮ ਨੇ ਰਿਕਾਰਡ ਬਣਾਉਣ ਤੋਂ ਬਾਅਦ ਛੇ ਵਿਕਟਾਂ 'ਤੇ 603 ਦੌੜਾਂ ਬਣਾ ਕੇ ਪਹਿਲੀ ਪਾਰੀ ਦਾ ਐਲਾਨ ਕੀਤਾ।

ਆਸਟਰੇਲੀਆ ਨੇ ਇਸ ਸਾਲ ਪਰਥ 'ਚ ਇਹ ਸਕੋਰ ਬਣਾਇਆ ਸੀ ਪਰ ਰਿਚਾ ਘੋਸ਼ (86 ਦੌੜਾਂ) ਨੇ 109ਵੇਂ ਓਵਰ ਦੀ ਐਨਰੀ ਡਰਕਸਨ ਦੀ ਸ਼ੁਰੂਆਤੀ ਗੇਂਦ 'ਤੇ ਮਾਰਦੇ ਹੀ ਭਾਰਤ ਨੇ ਨਵਾਂ ਰਿਕਾਰਡ ਬਣਾ ਦਿੱਤਾ। 

ਇਸ ਪ੍ਰਾਪਤੀ ਦਾ ਸਿਹਰਾ ਮੁੱਖ ਤੌਰ 'ਤੇ ਭਾਰਤੀ ਸਲਾਮੀ ਬੱਲੇਬਾਜ਼ਾਂ ਸ਼ੈਫਾਲੀ ਵਰਮਾ (205 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (149 ਦੌੜਾਂ) ਨੂੰ ਜਾਂਦਾ ਹੈ ਜਿਨ੍ਹਾਂ ਨੇ 292 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਕੀਤੀ, ਜੋ ਮਹਿਲਾ ਕ੍ਰਿਕਟ ਵਿੱਚ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਵੀ ਹੈ। ਜੇਮੀਮਾ ਰੌਡਰਿਗਜ਼ (55 ਦੌੜਾਂ) ਨੇ ਕਪਤਾਨ ਹਰਮਨਪ੍ਰੀਤ ਕੌਰ (69 ਦੌੜਾਂ) ਅਤੇ ਰਿਚਾ ਨੇ ਅਰਧ ਸੈਂਕੜੇ ਲਗਾ ਕੇ ਯੋਗਦਾਨ ਦਿੱਤਾ। 

ਭਾਰਤੀ ਮਹਿਲਾ ਟੀਮ ਨੇ ਪਹਿਲੇ ਦਿਨ ਚਾਰ ਵਿਕਟਾਂ 'ਤੇ 525 ਦੌੜਾਂ ਬਣਾਈਆਂ, ਜੋ ਕਿ ਕਿਸੇ ਟੈਸਟ ਮੈਚ 'ਚ ਇਕ ਦਿਨ ਦਾ ਸਭ ਤੋਂ ਵੱਡਾ ਸਕੋਰ ਵੀ ਸੀ। ਇਸ ਦੇ ਨਾਲ ਹੀ ਉਸ ਨੇ ਸ਼੍ਰੀਲੰਕਾ ਦੀ ਪੁਰਸ਼ ਟੀਮ ਦਾ ਪਿਛਲਾ ਰਿਕਾਰਡ ਤੋੜ ਦਿੱਤਾ, ਜਿਸ ਨੇ 2002 'ਚ ਕੋਲੰਬੋ 'ਚ ਬੰਗਲਾਦੇਸ਼ ਖਿਲਾਫ 9 ਵਿਕਟਾਂ 'ਤੇ 509 ਦੌੜਾਂ ਬਣਾਈਆਂ ਸਨ।