UAE ਤੋਂ ਅਚਾਨਕ ਭਾਰਤ ਪਰਤੇ Suresh Raina, ਆਈਪੀਐਲ ਦੇ ਸੀਜ਼ਨ ਤੋਂ ਹੋਏ ਬਾਹਰ, ਜਾਣੋ ਕੀ ਹੈ ਕਾਰਨ

ਏਜੰਸੀ

ਖ਼ਬਰਾਂ, ਖੇਡਾਂ

ਆਈਪੀਐਲ ਖੇਡਣ ਲਈ ਭਾਰਤ ਤੋਂ ਯੂਏਈ ਪਹੁੰਚੇ ਚੇਨਈ ਸੁਪਰ ਕਿੰਗਸ ਦੇ ਬੱਲੇਬਾਜ਼ ਸੁਰੇਸ਼ ਰੈਨਾ ਪਰਿਵਾਰਕ ਕਾਰਨਾਂ ਕਰਕੇ ਦੇਸ਼ ਵਾਪਸ ਪਰਤ ਆਏ ਹਨ।

Suresh Raina

ਨਵੀਂ ਦਿੱਲੀ: ਆਈਪੀਐਲ ਖੇਡਣ ਲਈ ਭਾਰਤ ਤੋਂ ਯੂਏਈ ਪਹੁੰਚੇ ਚੇਨਈ ਸੁਪਰ ਕਿੰਗਸ ਦੇ ਬੱਲੇਬਾਜ਼ ਸੁਰੇਸ਼ ਰੈਨਾ ਪਰਿਵਾਰਕ ਕਾਰਨਾਂ ਕਰਕੇ ਦੇਸ਼ ਵਾਪਸ ਪਰਤ ਆਏ ਹਨ। ਉਹ ਪੂਰੇ ਸੀਜ਼ਨ ਲਈ ਟੀਮ ਤੋਂ ਬਾਹਰ ਹੋ ਗਏ ਹਨ। ਚੇਨਈ ਸੁਪਰ ਕਿੰਗਜ਼ ਦੇ ਸੀਈਓ ਕੇਐਸ ਵਿਸ਼ਵਨਾਥਨ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਵਿਚ ਟੀਮ ਉਹਨਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇ ਰਹੀ ਹੈ।

ਸੀਐਸਕੇ ਦੇ ਸੀਈਓ ਨੇ ਟਵਿਟਰ ‘ਤੇ ਲਿਖਿਆ, ‘ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਭਾਰਤ ਵਾਪਸ ਪਰਤ ਚੁੱਕੇ ਹਨ। ਉਹ ਪੂਰੇ ਸੀਜ਼ਨ ਲਈ ਟੀਮ ਤੋਂ ਬਾਹਰ ਹੋ ਗਏ ਹਨ। ਚੇਨਈ ਸੁਪਰ ਕਿੰਗਸ ਇਸ ਸਮੇਂ ਵਿਚ ਸੁਰੇਸ਼ ਅਤੇ ਉਹਨਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇ ਰਹੀ ਹੈ’।

ਚੇਨਈ ਸੁਪਰ ਕਿੰਗਜ਼ ਦੇ ਇਕ ਮੈਂਬਰ ਨੂੰ ਦੁਬਈ ਪਹੁੰਚਣ ਤੋਂ ਬਾਅਦ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੂਰੀ ਟੀਮ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ। ਟੀਮ ਦਾ ਇਕਾਂਤਵਾਸ ਸਮਾਂ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਚੇਨਈ ਸੁਪਰ ਕਿੰਗਸ ਦੇ ਕੁੱਲ 11 ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ, ਜਿਸ ਵਿਚ ਇਕ ਭਾਰਤੀ ਖਿਡਾਵੀ ਵੀ ਹੈ।

ਦੱਸ ਦਈਏ ਕਿ ਚੇਨਈ ਸੁਪਰ ਕਿੰਗਸ ਦੀ ਟੀਮ 21 ਅਗਸਤ ਨੂੰ ਦੁਬਈ ਪਹੁੰਚੀ ਸੀ ਅਤੇ 6 ਦਿਨ ਦੇ ਇਕਾਂਤਵਾਸ ਵਿਚ ਸੁਰੇਸ਼ ਰੈਨਾ ਵੀ ਟੀਮ ਦੇ ਨਾਲ ਯੂਏਈ ਪਹੁੰਚੇ ਸਨ, ਜਿੱਥੇ ਬਾਕੀ ਟੀਮ ਇਕਾਂਤਵਾਸ ਵਿਚ ਹੈ ਤਾਂ ਉੱਥੇ ਹੀ ਸੁਰੇਸ਼ ਰੈਨਾ ਦੇਸ਼ ਵਾਪਸ ਪਰਤ ਆਏ ਹਨ।

ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਨੇ ਇੰਸਟਾਗ੍ਰਾਮ ‘ਤੇ 15 ਅਗਸਤ ਨੂੰ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਸੁਰੇਸ਼ ਰੈਨਾ ਨੇ ਭਾਰਤ ਲਈ 18 ਟੈਸਟ ਮੈਚ ਅਤੇ 226 ਵਨਡੇ ਤੋਂ ਇਲਾਵਾ 78 ਟੀ-20 ਮੈਚ ਖੇਡੇ ਹਨ।