ਟੋਕੀਓ ਪੈਰਾਲੰਪਿਕਸ: ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਦਾ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖ਼ਿਤਾਬੀ ਮੁਕਾਬਲੇ ਵਿੱਚ ਚੀਨੀ ਖਿਡਾਰੀ ਝੌ ਯਿੰਗ ਨੂੰ ਸਿੱਧੇ ਸੈੱਟਾਂ ਵਿੱਚ 3-0 ਨਾਲ ਹਰਾਇਆ

Bhavina Patel

 

ਟੋਕੀਓ: ਟੋਕੀਓ ਪੈਰਾਲੰਪਿਕਸ ਵਿੱਚ ਮਹਿਲਾ ਟੇਬਲ ਟੈਨਿਸ ਕਲਾਸ 4 ਦੇ ਫਾਈਨਲ ਮੈਚ ਵਿੱਚ ਭਾਰਤ ਦੀ ਭਾਵਿਨਾ ਪਟੇਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖ਼ਿਤਾਬੀ ਮੁਕਾਬਲੇ ਵਿੱਚ ਉਸ ਨੇ ਚੀਨੀ ਖਿਡਾਰੀ ਝੌ ਯਿੰਗ ਨੂੰ ਸਿੱਧੇ ਸੈੱਟਾਂ ਵਿੱਚ 3-0 ਨਾਲ ਹਰਾਇਆ।

 

ਝੌ ਯਿੰਗ ਨੇ ਤੀਜੀ ਵਾਰ ਪੈਰਾਲਿੰਪਿਕਸ ਵਿੱਚ ਸੋਨ ਤਗਮਾ ਜਿੱਤਿਆ ਹੈ। ਭਾਵਿਨਾ ਨੇ ਸੈਮੀ ਫਾਈਨਲ ਵਿੱਚ ਝਾਂਗ ਮਿਆਂਓ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ।
ਭਾਵਿਨਾ ਪਟੇਲ ਪੈਰਾਲੰਪਿਕਸ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਟੇਬਲ ਟੈਨਿਸ ਖਿਡਾਰਨ ਹੈ।

 

 

ਉਹਨਾਂ ਇਲਾਵਾ ਜੋਤੀ ਬਾਲਿਅਨ, ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਨਿਸ਼ਾਦ ਕੁਮਾਰ ਅਤੇ ਰਾਮ ਪਾਲ ਚਾਹਰ ਵੱਖ -ਵੱਖ ਸਮਾਗਮਾਂ ਵਿੱਚ ਆਪਣੀ ਤਾਕਤ ਦਿਖਾਉਣਗੇ।