ਵੈਸਟਇੰਡੀਜ਼ ਵਿਰੁਧ ਵਨ-ਡੇ ਅਤੇ ਟੀ-20 ਲੜੀ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਟੀਮ ਦੀ ਚੋਣ ਕਮੇਟੀ ਨੇ ਵੈਸਟਇੰਡੀਜ਼ ਵਿਰੁਧ 1 ਨਵੰਬਰ ਤੋਂ ਐਂਟੀਗਾ 'ਚ ਸ਼ੁਰੂ ਹੋਣ ਜਾ ਰਹੀ ਵਨ-ਡੇ ਤੇ ਟੀ-20 ਲਈ ਰਾਸ਼ਟਰੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ।

Indian Women's ODI

ਨਵੀਂ ਦਿੱਲੀ: ਭਾਰਤੀ ਮਹਿਲਾ ਟੀਮ ਦੀ ਚੋਣ ਕਮੇਟੀ ਨੇ ਵੈਸਟਇੰਡੀਜ਼ ਵਿਰੁਧ 1 ਨਵੰਬਰ ਤੋਂ ਐਂਟੀਗਾ 'ਚ ਸ਼ੁਰੂ ਹੋਣ ਜਾ ਰਹੀ ਵਨ-ਡੇ ਅਤੇ ਟੀ-20 ਸੀਰੀਜ਼ ਲਈ ਰਾਸ਼ਟਰੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਤਿੰਨ ਵਨਡੇ ਮੈਚਾਂ 'ਚ ਸੁਸ਼ਮਾ ਵਰਮਾ ਨੂੰ 16 ਵੇਂ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਦਰਅਸਲ, ਭਾਰਤ ਨੇ ਵਡੋਦਰਾ 'ਚ 9 ਨਵੰਬਰ ਤੋਂ ਦੱਖਣੀ ਅਫਰੀਕਾ ਵਿਰੁਧ ਘਰੇਲੂ ਵਨ-ਡੇ ਸੀਰੀਜ਼ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਟੀ-20 'ਚ ਉਸੀ ਟੀਮ ਦੀ ਚੋਣ ਕੀਤੀ ਗਈ ਹੈ ਜੋ ਇਸ ਸਮੇਂ ਦੱਖਣੀ ਅਫਰੀਕਾ ਦੀ ਟੀਮ ਦਾ ਸਾਹਮਣਾ ਕਰ ਰਹੀ ਹੈ।

ਵੈਸਟਇੰਡੀਜ਼ ਵਿਰੁਧ ਪੰਜ ਮੈਚਾਂ ਦੀ ਸੀਰੀਜ਼ 9 ਨਵੰਬਰ ਨੂੰ ਸੇਂਟ ਲੂਸੀਆ 'ਚ ਖੇਡੀ ਜਾਵੇਗੀ। 15 ਸਾਲਾਂ ਸ਼ੇਫਾਲੀ ਵਰਮਾ ਨੂੰ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਦੱਖਣੀ ਅਫਰੀਕਾ ਖਿਲਾਫ ਪਹਿਲੇ ਮੈਚ 'ਚ ਖਾਤਾ ਨਹੀਂ ਖੋਲ੍ਹ ਸਕੀ। ਭਾਰਤੀ ਮਹਿਲਾ ਵਨਡੇ ਟੀਮ 'ਚ ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ-ਕਪਤਾਨ), ਸਮ੍ਰਿਤੀ ਮੰਧਾਨਾ, ਜੈਮੀਮਾ ਰੌਡ੍ਰਿਗਜ਼, ਦੀਪਤੀ ਸ਼ਰਮਾ, ਪੂਨਮ ਰਾਉਤ, ਡੀ ਹੇਮਲਤਾ, ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਮਾਨਸੀ ਜੋਸ਼ੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਤਾਨੀਆ ਭਾਟੀਆ (ਵਿਕਟਕੀਪਰ), ਪ੍ਰਿਆ ਪੂਨੀਆ, ਸੁਸ਼ਮਾ ਵਰਮਾ ਸ਼ਾਮਿਲ ਹਨ।

ਭਾਰਤੀ ਮਹਿਲਾ ਟੀ-20 ਟੀਮ 'ਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਜੈਮੀਮਾ ਰੌਡਰਿਗਜ਼, ਸ਼ੇਫਾਲੀ ਵਰਮਾ, ਹਰਲੀਨ ਦਿਓਲ, ਦੀਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਵੇਦਾ ਕ੍ਰਿਸ਼ਣਾਮੂਰਤੀ, ਅਨੁਜਾ ਪਾਟਿਲ, ਸ਼ਿਖਾ ਪਾਂਡੇ, ਪੂਜਾ ਵਾਸਤਕਰ, ਮਾਨਸੀ ਜੋਸ਼ੀ, ਅਰੁੰਧਤੀ ਰੈੱਡੀ ਨੂੰ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।