ਆਈ.ਪੀ.ਐਲ : ਦਿੱਲੀ ਕੈਪੀਟਲ ਤੇ ਸਨਰਾਈਜ਼ਰਜ਼ ਵਿਚਾਲੇ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਨਰਾਈਜ਼ਰਜ਼ ਵਿਰੁਧ ਦਿੱਲੀ ਦੀਆਂ ਨਜ਼ਰਾਂ ਜਿੱਤ ਦੀ ਲੜੀ ਜਾਰੀ ਰੱਖਣ 'ਤੇ

IPL: Competition between Delhi Capital and Sunrisers today

ਅਬੁਧਾਬੀ : ਲਗਾਤਾਰ ਦੋ ਜਿੱਤਾਂ ਨਾਲ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਦੀ ਟੀਮ ਇੰਡੀਅਨ ਪ੍ਰਮੀਅਰ ਲੀਗ ਵਿਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਮੁਕਾਬਲੇ ਦੌਰਾਨ ਇਸ ਲੈਅ ਨੂੰ ਬਰਕਾਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਟੂਰਨਾਮੈਂਟ ਦੀ ਇਕੱਲੀ ਟੀਮ ਹੈ ਜਿਸ ਨੂੰ ਪਹਿਲੀ ਜਿੱਤ ਦਾ ਇੰਤਜ਼ਾਰ ਹੈ।

ਦਿੱਲੀ ਕੈਪੀਟਲ ਨੇ ਸ਼ੁਰੂਆਤੀ ਦੋ ਮੈਚਾਂ ਵਿਚ ਸ਼ਾਨਦਾਰ ਜਜ਼ਬਾ ਦਿਖਾਇਆ ਅਤੇ ਹੌਸਲਾ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਤਕ ਚਲੇ ਮੈਚ ਵਿਚ ਹਰਾਉਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਆਸਾਨੀ ਨਾਲ ਮਾਤ ਦਿਤੀ। ਟੀਮ ਸੂਚੀ ਵਿਚ ਸਿਖਰ 'ਤੇ ਹੈ।

ਸਨਰਾਈਜ਼ਰਜ਼ ਹੈਦਰਾਬਾਦ ਦੀ ਕੋਸ਼ਿਸ਼ ਇਸ ਮੈਚ ਵਿਚ ਟੂਰਨਾਮੈਂਟ ਵਿਚ ਵਾਪਸੀ ਕਰਨ ਦੀ ਹੋਵੇਗੀ। ਸਤਰ ਦੇ ਸ਼ੁਰੂਆਤੀ ਮੁਕਾਬਲੇ ਵਿਚ ਜਾਨੀ ਬੇਅਰਸਟਾ ਅਤੇ ਮਨੀਸ਼ ਪਾਂਡੇ ਦੀ ਪਾਰੀ ਨਾਲ ਬਿਹਤਰ ਸਥਿਤੀ ਵਿਚ ਹੋਣ ਦੇ ਬਾਵਜੂਦ ਵੀ ਟੀਮ 164 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਅਸਫ਼ਲ ਰਹੀ। ਕੋਲਕਾਤਾ ਨਾਈਟਰਾਈਡਰਜ਼ ਵਿਰੁਧ ਦੂਜੇ ਮੈਚ ਵਿਚ ਵੀ ਟੀਮ ਵੱਡਾ ਸਕੋਰ ਖੜਾ ਕਰਨ ਵਿਚ ਅਸਫ਼ਲ ਰਹੀ।

ਦਿੱਲੀ ਲਈ ਦਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਦੀ ਜੋੜੀ ਕੈਗਿਸੋ ਰਬਾੜਾ ਅਤੇ ਐਨਰਿਕ ਨਾਰਜੇ ਨੇ ਨਵੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ ਜਦੋਂਕਿ ਸਪਿਨਰਾਂ ਵਿਚ ਅਕਸ਼ਰ ਪਟੇਲ ਅਤੇ ਅਮਿਤ ਮਿਸ਼ਰਾ ਨੇ ਰਵੀਚੰਦਰਨ ਅਸ਼ਵਿਨ ਦੀ ਗੈਰ ਹਾਜ਼ਰੀ ਵਿਚ ਵੀ ਸ਼ਾਨਦਾਰ ਖੇਡ ਦਿਖਾਇਆ। ਬੱਲੇਬਾਜ਼ੀ ਵਿਚ ਇਕ ਵਾਰ ਫਿਰ ਤਜ਼ਰਬੇਕਾਰ ਸ਼ਿਖਰ ਧਵਨ ਅਤੇ ਪ੍ਰਿਥਵੀ ਸਾਵ 'ਤੇ ਚੰਗੀ ਸ਼ੁਰੂਆਤ ਦਿਵਾਉਣ ਦਾ ਦਾਰੋਮਦਾਰ ਹੋਵੇਗਾ।

ਸਨਰਾਈਜ਼ਰਜ਼ ਲਈ ਮੱਧ ਕ੍ਰਮ ਕਮਜ਼ੋਰ ਕੜੀ ਹੈ। ਟੀਮ ਨੂੰ ਜੇਕਰ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰਨੀ ਹੈ ਤਾਂ ਵਾਰਨਰ ਅਤੇ ਬੇਅਰਸਟਾ ਤੋਂ ਇਲਾਵਾ ਦੂਜੇ ਬੱਲੇਬਾਜ਼ਾਂ ਨੂੰ ਵੀ ਯੋਗਦਾਨ ਪਾਉਣਾ ਹੋਵੇਗਾ।  ਸਨਰਾਈਜ਼ਰਜ਼ ਲਈ ਰਾਸ਼ਿਦ ਖ਼ਾਨ ਨੇ ਗੇਂਦਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਨੂੰ ਦੂਜੇ ਗੇਂਦਬਾਜ਼ਾਂ ਤੋਂ ਚੰਗਾ ਸਮਰਥਨ ਨਹੀਂ ਮਿਲਿਆ।

ਟੀਮਾਂ ਇਸ ਪ੍ਰਕਾਰ ਹਨ
ਸਨਰਾਈਜ਼ਰਜ਼ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟਾਅ (ਵਿਕਟ ਕੀਪਰ), ਕੇਨ ਵਿਲੀਅਮਸਨ, ਮਲੀਸ਼ ਪਾਂਡੇ, ਸ਼ੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਅਮ ਗਰਗ, ਰਿਧਮਾਨ ਸਾਹਾ (ਵਿਕਟ ਕੀਪਰ), ਅਬਦੁੱਲ ਸਮਦ, ਵਿਜੇ ਸ਼ੰਕਰ, ਮੋਹੰਮਦ ਨਬੀ, ਰਾਸ਼ਿਦ ਖ਼ਾਨ, ਅਭਿਸ਼ੇਕ ਸ਼ਰਮਾ, ਬੀ. ਸੰਦੀਪ, ਸੰਜੇ ਯਾਦਵ, ਫ਼ੇਬਿਆਲ ਐਲਨ, ਭੁਵਨੇਸ਼ਵਰ ਕੁਮਾਰ, ਖ਼ਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥੰਪੀ।

ਦਿੱਲੀ ਕੈਪੀਟਲ : ਸ਼੍ਰੇਅਸ ਅਈਅਰ (ਕਪਤਾਨ), ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸਾਵ, ਸ਼ਿਮਰੋਨ ਹੇਟਮਾਇਰ, ਕਗਿਸੋ ਰਬਾੜਾ, ਅਜੰਅਕਾ ਰਹਾਣੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟ ਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮਿਚਾਨੇ, ਕੀਮੋ ਪਾਲ, ਡੈਨਿਅਲ ਸੈਮਜ਼, ਮੋਹਿਤ ਸ਼ਰਮਾ, ਐਨਰਿਚ ਨੋਰਜੇ, ਅਲੈਕਸ ਕੈਰੀ (ਵਿਕਟ ਕੀਪਰ), ਅਵੇਸ਼ ਖ਼ਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਈਨਿਸ, ਲਲਿਤ ਯਾਦਵ।