19ਵੀਆਂ ਏਸ਼ੀਆਈ ਖੇਡਾਂ: ਨਿਸ਼ਾਨੇਬਾਜ਼ੀ 'ਚ ਐਸ਼ਵਰਿਆ, ਸਵਪਨਿਲ-ਅਖਿਲ ਨੇ ਮਿਲ ਕੇ ਜਿੱਤਿਆ ਸੋਨ ਤਮਗਾ
ਭਾਰਤ ਨੇ 28 ਜਿੱਤੇ ਤਗ਼ਮੇ
ਨਵੀਂ ਦਿੱਲੀ : 19ਵੀਆਂ ਏਸ਼ੀਆਈ ਖੇਡਾਂ ਦਾ ਅੱਜ ਛੇਵਾਂ ਦਿਨ ਹੈ। ਚੀਨ ਦੇ ਹਾਂਗਜ਼ੂ ਵਿੱਚ ਸ਼ੁੱਕਰਵਾਰ ਨੂੰ 158 ਭਾਰਤੀ ਖਿਡਾਰੀ 16 ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਭਾਰਤੀ ਨਿਸ਼ਾਨੇਬਾਜ਼ਾਂ ਨੇ ਦਿਨ ਦੀ ਸ਼ੁਰੂਆਤ ਦੋ ਤਗਮਿਆਂ ਨਾਲ ਕੀਤੀ। ਇਸ ਤੋਂ ਬਾਅਦ ਭਾਰਤ ਨੂੰ ਟੈਨਿਸ 'ਚ ਵੀ ਮੈਡਲ ਮਿਲਿਆ। ਐਸ਼ਵਰਿਆ ਪ੍ਰਤਾਪ ਸਿੰਘ, ਸਵਪਨਿਲ ਸੁਰੇਸ਼ ਅਤੇ ਅਖਿਲ ਸ਼ਿਓਰਾਨ ਨੇ 50 ਮੀਟਰ ਰਾਈਫਲ 3 ਪੋਜੀਸ਼ਨ ਟੀਮ ਈਵੈਂਟ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਜਦੋਂ ਕਿ ਪਲਕ, ਈਸ਼ਾ ਸਿੰਘ, ਦਿਵਿਆ ਨੇ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਕਰਤਾਰਪੁਰ 'ਚ ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ 65 ਸਾਲਾ ਬਜ਼ੁਰਗ ਦਾ ਕਤਲ
ਜਦਕਿ ਟੈਨਿਸ ਵਿੱਚ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਨੇ ਪੁਰਸ਼ ਡਬਲਜ਼ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਨੇ 28 ਤਗਮੇ ਜਿੱਤੇ ਹਨ। ਜਿਸ ਵਿੱਚ 7 ਸੋਨ, 10 ਚਾਂਦੀ ਅਤੇ 11 ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਇਹ ਵੀ ਪੜ੍ਹੋ: ਗਣਪਤੀ ਵਿਸਰਜਨ ਤੋਂ ਬਾਅਦ ਨਹਿਰ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਭਾਰਤ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿੱਚ ਛੇਵੇਂ ਦਿਨ ਪਹਿਲਾ ਤਮਗਾ ਹਾਸਲ ਕੀਤਾ। ਈਸ਼ਾ ਸਿੰਘ, ਪਲਕ ਅਤੇ ਦਿਵਿਆ ਨੇ 1731 ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ 'ਚ ਚੀਨ ਦੀ ਟੀਮ ਚੋਟੀ 'ਤੇ ਰਹੀ। ਚੀਨੀ ਟੀਮ ਨੇ 1736 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਜਦੋਂ ਕਿ ਚੀਨੀ ਤਾਈਪੇ ਦੀ ਟੀਮ ਨੇ 1723 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।