FIDE Women World Rapid Championship 2024 : Koneru Humpy ਨੇ ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਜਿੱਤਿਆ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

FIDE Women World Rapid Championship 2024 : ਨਿਊਯਾਰਕ 'ਚ ਇੰਡੋਨੇਸ਼ੀਆ ਦੀ ਖਿਡਾਰਨ ਆਇਰੀਨ ਸੁਕੰਦਰ ਨੂੰ ਹਰਾਇਆ

Koneru Humpy

FIDE Women World Rapid Championship 2024 : ਸਾਲ 2024 ਦੇ ਅੰਤ ਤੋਂ ਪਹਿਲਾਂ ਭਾਰਤ ਨੂੰ ਸ਼ਤਰੰਜ ਵਿਚ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ।ਐਤਵਾਰ ਨੂੰ 37 ਸਾਲਾ ਕੋਨੇਰੂ ਹੰਪੀ ਨੇ ਐਫ਼.ਆਈ.ਡੀ.ਈ ਵਰਲਡ ਰੈਪਿਡ ਚੈਂਪੀਅਨਸ਼ਿਪ 2024 ਦਾ ਖ਼ਿਤਾਬ ਜਿੱਤਿਆ। ਉਸ ਨੇ 11ਵੇਂ ਰਾਊਾਡ 'ਚ ਆਇਰੀਨ ਸੁਕੰਦਰ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਕੋਨੇਰੂ ਨੇ ਦੂਜੀ ਵਾਰ ਵਿਸ਼ਵ ਰੈਪਿਡ ਖ਼ਿਤਾਬ ਜਿੱਤਿਆ ਹੈ।

ਇਸ ਤੋਂ ਪਹਿਲਾਂ 2019 'ਚ ਉਨ੍ਹਾਂ ਮਾਸਕੋ 'ਚ ਇਹ ਖ਼ਿਤਾਬ ਜਿੱਤਿਆ ਸੀ। ਫਿਰ 2024 'ਚ ਇਹ ਖ਼ਿਤਾਬ ਜਿੱਤਣ ਤੋਂ ਬਾਅਦ ਹੰਪੀ ਚੀਨ ਦੇ ਜੂ ਵੇਨਜੁਨ ਦੇ ਕਲੱਬ 'ਚ ਦਾਖ਼ਲ ਹੋ ਗਈ, ਜਿਸ ਨੇ ਇਕ ਤੋਂ ਵੱਧ ਵਾਰ ਇਕ ਫ਼ਾਰਮੈਟ 'ਚ ਖ਼ਿਤਾਬ ਜਿੱਤਿਆ। ਹੰਪੀ ਦੀ ਜਿੱਤ ਇਸ ਸਾਲ ਭਾਰਤ ਦੀਆਂ ਜ਼ਿਕਰਯੋਗ ਸ਼ਤਰੰਜ ਉਪਲਬਧੀਆਂ 'ਚ ਸ਼ਾਮਲ ਹੋ ਗਈ ਹੈ, ਇਸ ਤੋਂ ਪਹਿਲਾਂ ਸਿੰਗਾਪੁਰ ਵਿਚ ਕਲਾਸਿਕਲ ਫ਼ਾਰਮੈਟ ਵਿਸ਼ਵ ਚੈਂਪੀਅਨਸ਼ਿਪ 'ਚ ਡੀ ਗੁਕੇਸ਼ ਨੇ ਚਾਇਨਾ ਡਿੰਗ ਲੀਰੇਨ 'ਤੇ ਜਿੱਤ ਹਾਸਲ ਕੀਤੀ ਸੀ।  

ਪੀਐਮ ਮੋਦੀ ਨੇ ਚੈਂਪੀਅਨ ਹੰਪੀ ਨੂੰ ਦਿੱਤੀ ਵਧਾਈ

ਭਾਰਤ ਦੇ ਹੰਪੀ ਕੋਨੇਰੂ ਨੇ ਦੂਜੀ ਵਾਰ ਇਸ ਖਿਤਾਬ 'ਤੇ ਕਬਜ਼ਾ ਕੀਤਾ ਹੈ। ਪਹਿਲੀ ਵਾਰ, ਹੰਪੀ ਨੇ 2019 ’ਚ ਜਾਰਜੀਆ ’ਚ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ ਸੀ। ਹੁਣ ਪੰਜ ਸਾਲ ਬਾਅਦ ਉਸ ਨੇ ਮੁੜ ਇਤਿਹਾਸ ਦੁਹਰਾਇਆ ਹੈ। ਹੰਪੀ ਨੂੰ ਆਪਣੀ ਇਤਿਹਾਸਕ ਜਿੱਤ 'ਤੇ ਦੇਸ਼ ਭਰ ਤੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਡੀ ਗੁਕੇਸ਼ ਤੋਂ ਬਾਅਦ ਹੁਣ ਪੂਰਾ ਦੇਸ਼ ਹੰਪੀ ਦੀ ਉਪਲਬਧੀ 'ਤੇ ਵੀ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨ ਬਣਨ ਲਈ ਵਧਾਈ ਦਿੱਤੀ ਹੈ।

(For more news apart from Koneru Humpy won title of World Rapid Chess Championship for second time News in Punjabi, stay tuned to Rozana Spokesman)