ਭੂਟਾਨ ਦੇ ਸਪਿਨਰ ਸੋਨਮ ਯੇਸ਼ੇ ਨੇ ਰਚਿਆ ਇਤਿਹਾਸ
ਟੀ-20 ਮੈਚ 'ਚ 4 ਓਵਰਾਂ 'ਚ 8 ਵਿਕਟਾਂ ਲੈ ਕੇ ਬਣਾਇਆ ਵਿਸ਼ਵ ਰਿਕਾਰਡ
Bhutanese spinner Sonam Yeshe creates history
ਗੇਲੇਫੂ: ਭੂਟਾਨ ਦੇ ਆਫ਼ ਸਪਿਨਰ ਸੋਨਮ ਯੇਸ਼ੇ ਨੇ ਟੀ-20 ਮੈਚ ਵਿਚ 8 ਵਿਕਟਾਂ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। 22 ਸਾਲ ਦੇ ਸੋਨਮ ਇੱਕ ਟੀ-20 ਮੈਚ ਵਿੱਚ 8 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਯੇਸ਼ੇ ਨੇ ਚਾਰ ਓਵਰਾਂ ਵਿੱਚ 7 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ। ਇਸ ਵਿੱਚ ਇੱਕ ਮੇਡਨ ਓਵਰ ਵੀ ਸ਼ਾਮਲ ਸੀ। ਉਸ ਦੀ ਇਕਾਨਮੀ ਸਿਰਫ਼ 1.75 ਸੀ। ਸੋਨਮ ਨੇ 26 ਦਸੰਬਰ ਨੂੰ ਗੇਲੇਫੂ ਵਿੱਚ ਮਿਆਂਮਾਰ ਵਿਰੁੱਧ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 8 ਵਿਕਟਾਂ ਹਾਸਲ ਕੀਤੀਆਂ। ਭੂਟਾਨ ਕ੍ਰਿਕਟ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, 'ਇਹ ਇੱਕ ਯਾਦਗਾਰੀ ਸਪੈੱਲ ਹੈ। ਸੋਨਮ ਯੇਸ਼ੇ ਦਾ 4 ਓਵਰਾਂ ਵਿੱਚ 8/7 ਦਾ ਪ੍ਰਦਰਸ਼ਨ ਇੱਕ ਵਿਸ਼ਵ ਰਿਕਾਰਡ ਬਣ ਗਿਆ ਹੈ।'