ਸਾਇਨਾ ਕੋਲ ਆਲ ਇੰਗਲੈਂਡ ਜਿੱਤਣ ਦਾ ਸੁਨਿਹਰੀ ਮੌਕਾ : ਕੋਚ ਵਿਮਲ

ਏਜੰਸੀ

ਖ਼ਬਰਾਂ, ਖੇਡਾਂ

ਸਾਇਨਾ ਨੇਹਵਾਲ ਦੇ ਸਾਬਕਾ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਉਹ ਮਾਨਸਿਕ ਰੂਪ ਨਾਲ ਦੇਸ਼ ਦੀ ਸਭ ਤੋਂ ਮਜ਼ਬੂਤ ਬੈਡਮਿੰਟਨ ਖਿਡਾਰਣ ਹੈ......

Coach Vimal Kumar

ਨਵੀਂ ਦਿੱਲੀ  : ਸਾਇਨਾ ਨੇਹਵਾਲ ਦੇ ਸਾਬਕਾ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਉਹ ਮਾਨਸਿਕ ਰੂਪ ਨਾਲ ਦੇਸ਼ ਦੀ ਸਭ ਤੋਂ ਮਜ਼ਬੂਤ ਬੈਡਮਿੰਟਨ ਖਿਡਾਰਣ ਹੈ ਅਤੇ ਇੰਨ੍ਹੇ ਲੰਬੇ ਕਰੀਅਰ ਦਾ ਰਾਜ ਸੱਟਾਂ ਤੋਂ ਉਭਰ ਕੇ ਵਾਪਸੀ ਕਰਨ ਦੀ ਉਸ ਦੀ ਸਮਰੱਥਾ ਹੈ। ਸਾਇਨਾ ਪਿਛਲੇ ਸਾਲ ਦੇ ਅੰਤ 'ਚ ਜ਼ਖਮੀ ਹੋਈ ਸੀ ਪਰ ਵਾਪਸੀ ਕਰ ਕੇ ਉਸ ਨੇ ਇੰਡੋਨੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਿਆ। 2014 ਤੋਂ 2017 ਤੱਕ ਸਾਇਨਾ ਦੇ ਕੋਚ ਰਹੇ ਵਿਮਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਹ ਮਾਨਸਿਕ ਰੁਪ ਨਾਲ ਸਭ ਤੋਂ ਮਜ਼ਬੂਤ ਹੈ। ਪੁਰਸ਼ ਖਿਡਾਰੀਆਂ ਤੋਂ ਵੀ ਵੱਧ। ਕੋਰਟ 'ਤੇ ਹੋਣ ਵੇਲੇ ਉਹ ਜ਼ਿਆਦਾ ਸੋਚਦੀ ਨਹੀਂ।

ਉਸ ਨੂੰ ਇਸ ਨਾਲ ਵੀ ਫਰਕ ਨਹੀਂ ਪੈਂਦਾ ਕਿ ਉਸ ਨੂੰ ਦਰਦ ਹੋ ਰਿਹਾ ਹੈ। ਉਹ ਅਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਕੇ ਵਿਰੋਧੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀ ਹੈ।ਵਿਮਲ ਦਾ ਮੰਨਣਾ ਹੈ ਕਿ ਮਾਰਿਨ ਅਤੇ ਦੁਨੀਆਂ ਦੀ ਚੋਟੀ ਦੀ ਖਿਡਾਰਨ ਤਾਈ ਝੂ ਯਿੰਗ ਦੇ ਜ਼ਖ਼ਮੀ ਹੋਣ ਨਾਲ ਸਾਇਨਾ ਅਤੇ ਪੀ. ਵੀ. ਸਿੰਧੂ ਦੇ ਕੋਲ ਆਲ ਇੰਗਲੈਂਡ ਖ਼ਿਤਾਬ ਜਿੱਤਣ ਦਾ ਸੁਨਿਹਰੀ ਮੌਕਾ ਹੈ। ਇੰਡੋਨੇਸ਼ੀਆ 'ਚ ਮਿਲੀ ਜਿੱਤ ਨਾਲ ਸਾਇਨਾ ਦਾ ਆਤਮ ਵਿਸ਼ਵਾਸ ਕਾਫ਼ੀ ਵਧਿਆ ਹੋਵੇਗਾ। ਇਸ ਨਾਲ ਉਸ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ 'ਚ ਮਦਦ ਮਿਲੇਗੀ। ਕੈਰੋਲਿਨਾ ਨੂੰ ਸੱਟ ਤੋਂ ਉਭਰਨ ਵਿਚ 5 ਮਹੀਨੇ ਲੱਗਣਗੇ ਜਿਸ ਕਾਰਨ ਆਲ ਇੰਗਲੈਂਡ 'ਚ ਮੁਕਾਬਲਾ ਖੁਲ੍ਹਾ ਹੋਵੇਗਾ।(ਭਾਸ਼ਾ)