ਸਰਦਾਰਾ ਸਿੰਘ ਨੂੰ ਖੇਡ ਰਤਨ ਪੁਰਸਕਾਰ ਦੇਣ ਦੀ ਸਿਫ਼ਾਰਸ਼
ਦੋ ਵਾਰ ਦੇ ਪੈਰਾਉਲੰਪਿਕ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰਿਆ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਪਹਿਲੇ ਪੈਰਾਉਲੰਪੀਅਨ ਬਣ ਗਏ
ਨਵੀਂ ਦਿੱਲੀ, 3 ਅਗੱਸਤ: ਦੋ ਵਾਰ ਦੇ ਪੈਰਾਉਲੰਪਿਕ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰਿਆ ਦੇਸ਼ ਦੇ ਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਚੁਣੇ ਜਾਣ ਵਾਲੇ ਪਹਿਲੇ ਪੈਰਾਉਲੰਪੀਅਨ ਬਣ ਗਏ ਹਨ, ਜਦਕਿ ਪੂਰਵ ਹਾਕੀ ਕਪਤਾਨ ਸਰਦਾਰਾ ਸਿੰਘ ਦੇ ਨਾਮ ਦੀ ਵੀ ਚੋਣ ਕੀਤੀ ਹੈ।
ਪੈਰਾਉਲੰਪਿਕ ਵਿਚ ਦੋ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਝਝਾਰਿਆ ਜਸਟਿਸ ਸੀ ਕੇ ਠੱਕਰ ਰਿਟਾ ਦੀ ਚੋਣ ਕਰਨ ਵਾਲੀ ਕਮੇਟੀ ਦੀ ਪਹਿਲੀ ਪਸੰਦ ਸਨ। ਝਝਾਰਿਆ ਨੇਜ਼ੇਬਾਜ ਖਿਡਾਰੀ ਹਨ। ਕਮੇਟੀ ਨੇ ਦੂਜੇ ਵਿਕਲਪ ਦੇ ਰੂਪ ਵਿਚ ਸਰਦਾਰਾ ਸਿੰਘ ਨੂੰ ਚੁਣਿਆ ਹੈ ਅਤੇ ਇਹ ਸੁਝਾਅ ਦਿਤਾ ਹੈ ਕਿ ਦੋਨਾਂ ਨੂੰ ਸਾਂਝਾ ਪੁਰਸਕਾਰ ਵੀ ਦਿਤਾ ਜਾ ਸਕਦਾ ਹੈ। ਅੰਤਮ ਫ਼ੈਸਲਾ ਖੇਡ ਮੰਤਰਾਲਾ ਲਵੇਗਾ।
ਚੋਣ ਕਮੇਟੀ ਨੇ ਅਰਜੁਨ ਪੁਰਸਕਾਰ ਲਈ ਵੀ 17 ਖਿਡਾਰੀਆਂ ਦੇ ਨਾਮ ਭੇਜੇ ਹਨ। ਇਨ੍ਹਾਂ ਵਿਚ ਕ੍ਰਿਕਟਰ ਚੇਤੇਸ਼ਵਰ ਪੁਜ਼ਾਰਾ, ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ, ਪੈਰਾਉਲੰਪਿਕ ਤਮਗ਼ਾ ਜੇਤੂ ਐਮ ਥੰਗਾਬੇਲੁ, ਵੁਰਨ ਭਾਈ, ਗੋਲਫ਼ਰ ਐਸ ਐਸ ਪੀ ਚੋਰਸੀਆ ਅਤੇ ਹਾਕੀ ਸਟਾਰ ਐਸ ਵੀ ਸੁਨੀਲ ਸ਼ਾਮਲ ਹਨ। (ਪੀਟੀਆਈ)