ਜੇਕਰ IPL ਰੱਦ ਹੋਇਆ, ਤਾਂ ਇਸ ਖਿਡਾਰੀ ਨੂੰ ਹੋ ਸਕਦੈ ਕਰੋੜਾਂ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕਈ ਵੱਡੇ- ਵੱਡੇ ਟੂਰਨਾਂਮੈਂਟਾਂ ਨੂੰ ਰੱਦ ਕਰ ਦਿੱਤਾ ਹੈ

coronavirus

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਕਈ ਵੱਡੇ- ਵੱਡੇ ਟੂਰਨਾਂਮੈਂਟਾਂ ਨੂੰ ਰੱਦ ਕਰ ਦਿੱਤਾ ਹੈ ਉਥੇ ਹੀ ਇਸ ਵਾਇਰਸ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਨੂੰ 15 ਅਪ੍ਰੈਲ ਤੱਕ ਲਈ ਟਾਲ ਦਿੱਤਾ ਸੀ ਪਰ ਮੌਜੂਦਾ ਹਲਾਤਾਂ ਨੂੰ ਦੇਖਦਿਆਂ ਇਸ ਨੂੰ ਰੱਦ ਕਰਨ ਦੀ ਸੰਭਾਵਨਾਂ ਜਤਾਈ ਜਾ ਰਹੀ ਹੈ। ਦੁਨੀਆਂ ਵਿਚ ਸਭ ਤੋਂ ਲੋਕਪ੍ਰਿਆ ਇਸ ਲੀਗ ਨੂੰ ਜਿੱਥੇ ਰੱਦ ਕਰਨ ਬਾਰੇ ਵਿਚਾਰ ਹੋ ਰਿਹਾ ਉੱਥੇ ਹੀ ਇਸ ਵਿਚ ਭਾਗ ਲੈਣ ਵਾਲੇ ਖਿਡਾਰੀ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੋਵੇਗਾ । ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਕ੍ਰਿਕਟਰ ਆਈ.ਪੀ.ਐੱਲ ਤੇ ਹੋ ਰਹੀ ਹਰ ਵਿਚਾਰ ਚਰਚਾ ਤੇ ਆਪਣੀ ਨਿਗਾਹ ਲਗਾ ਕੇ ਬੈਠੇ ਹਨ।

ਜ਼ਿਕਰਯੋਗ ਹੈ ਕਿ ਜੇਕਰ ਇਸ ਸਾਲ ਆਈ.ਪੀ.ਐੱਲ ਦਾ ਅਯੋਜਨ ਨਹੀਂ ਹੁੰਦਾ ਤਾਂ ਆਸਟ੍ਰੇਲੀਆ ਦੇ ਧਾਕੜ ਬੱਲਬਾਜ਼ ਅਤੇ ਪੂਰਬੀ ਕਪਤਾਨ ਸਟੀਵ ਸਮਿੱਥ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਸਟੀਵ ਇਸ ਆਈ.ਪੀ.ਐੱਲ ਵਿਚ ਰਾਜਸਥਾਨ ਰਾਅਲਸ ਦੀ ਟੀਮ ਨਾਲ ਜੁੜੇ ਹੋਏ ਹਨ ਅਤੇ ਉਹ ਇਸ ਟੀਮ ਦੇ ਕਪਤਾਨ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਟੀਮ ਤੋਂ 12 ਕਰੋੜ ਰੁਪਏ ਮਿਲਦੇ ਹਨ ਜੇਕਰ ਇਹ IPL ਨਾ ਹੋਇਆ ਤਾਂ ਸਟੀਵ ਨੂੰ 12 ਕਰੋੜ ਦਾ ਨੁਕਸਾਨ ਹੋ ਜਾਵੇਗਾ। ਸਟੀਵ ਸਮਿੱਥ ਨੇ ਆਈ.ਪੀ.ਐੱਲ ਬਾਰੇ ਗੱਲ਼ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਨ੍ਹਾਂ ਹਲਾਤਾਂ ਵਿਚ IPL ਹੋ ਸਕੇਗਾ। ਇਸ ਲਈ ਇਸ ਨੂੰ ਲੈ ਕੇ ਛੇਤੀ ਹੀ ਅੰਤਿਮ ਫੈਸਲਾ ਸਾਡੇ ਸਾਹਮਣੇ ਆ ਸਕਦਾ ਹੈ। ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਸਿਹਤ ਨੂੰ ਪੂਰੀ ਤਰ੍ਹਾਂ ਫਿਟ ਰੱਖ ਰਹੇ ਹਨ ਜੇਕਰ ਆਉਣ ਵਾਲੇ ਦਿਨਾਂ ਵਿਚ IPL ਨੂੰ ਕਰਵਾਉਣ ਦਾ ਫੈਸਲਾ ਆ ਜਾਂਦਾ ਹੈ ਤਾਂ ਇਹ ਕਾਫੀ ਚੰਗਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।