ਪਾਕਿ ਹੱਥੋਂ ਅਫ਼ਗ਼ਾਨਿਸਤਾਨ ਦੀ ਹਾਰ ਪਿੱਛੋਂ ਸਮਰਥਕਾਂ 'ਚ ਚੱਲੇ ਲੱਤਾਂ-ਮੁੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੈਚ ਖ਼ਤਮ ਹੁੰਦਿਆਂ ਹੀ ਦੋਵੇਂ ਟੀਮਾਂ ਦੇ ਸਮਰਥਕ ਆਪਸ ਵਿਚ ਭਿੜਨ ਲੱਗੇ

Afghan Supporters Attack Pakistan Cricket Players after Defeat In World Cup

ਵਿਸ਼ਵ ਕੱਪ 2019- ਵਿਸ਼ਵ ਕੱਪ 2019 ਵਿਚ ਅਫ਼ਗ਼ਾਨਿਸਤਾਨ ਵਿਰੁੱਧ ਕੱਲ੍ਹ ਖੇਡੇ ਗਏ ਮੈਚ ਵਿਚ ਪਾਕਿਸਤਾਨ ਨੇ ਰੋਮਾਂਚਕ ਜਿੱਤ ਹਾਸਲ ਕੀਤੀ ਸੀ ਪਰ ਜਿਵੇਂ ਹੀ ਇਹ ਮੈਚ ਖ਼ਤਮ ਹੋਇਆ ਤਾਂ ਦੋਵੇਂ ਟੀਮਾਂ ਦੇ ਸਮਰਥਕ ਆਪਸ ਵਿਚ ਭਿੜ ਗਏ ਦੇਖਦੇ ਹੀ ਦੇਖਦੇ ਦੋਵੇਂ ਟੀਮਾਂ ਦੇ ਸਮਰਥਕਾਂ ਵਿਚ ਲੱਤਾਂ, ਮੁੱਕੇ, ਬੋਤਲਾਂ ਅਤੇ ਕੁਰਸੀਆਂ ਚੱਲਣ ਲੱਗੀਆਂ ਇੰਨਾ ਹੀ ਨਹੀਂ ਇਸ ਦੌਰਾਨ ਕੁਝ ਲੋਕ ਪਿੱਚ ਤੱਕ ਵੀ ਪੁੱਜ ਗਏ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਗੱਲ ਇੱਥੇ ਸਟੇਡੀਅਮ ਦੇ ਅੰਦਰ ਤੱਕ ਹੀ ਨਹੀਂ ਨਿੱਬੜੀ ਕੁੱਝ ਲੋਕ ਸਟੇਡੀਅਮ ਦੇ ਬਾਹਰ ਜਾ ਕੇ ਵੀ ਲੜਨ ਲੱਗੇ। ਮੈਚ ਖ਼ਤਮ ਹੋਣ ਮਗਰੋਂ ਜਿੱਥੇ ਅਫਗਾਨੀਆਂ ਨੇ ਪਾਕਿਸਤਾਨੀਆਂ ਦੀ ਕੁੱਟਮਾਰ ਕੀਤੀ ਉਥੇ ਹੀ ਪਾਕਿਸਤਾਨੀਆਂ ਨੇ ਵੀ ਅਫ਼ਗਾਨੀਆਂ ਦੀ ਕੁੱਟਮਾਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਮੈਚ ਦੌਰਾਨ ਅਫ਼ਗ਼ਾਨਿਸਤਾਨ ਦੀ ਟੀਮ 50 ਓਵਰਾਂ ਵਿਚ 9 ਵਿਕੇਟਾਂ ਗੁਆ ਕੇ 227 ਦੌੜਾਂ ਹੀ ਬਣਾ ਸਕੀ ਸੀ।

ਜਿਸ ਵਿਚ ਸਭ ਤੋਂ ਵੱਧ ਦੌੜਾਂ ਅਸਗ਼ਰ ਅਫ਼ਗ਼ਾਨ ਨੇ ਬਣਾਈਆਂ ਸਨ। ਅਸਗਰ ਨੇ 35 ਗੇਂਦਾਂ ਦਾ ਸਾਹਮਣਾ ਕਰਦਿਆਂ ਤਿੰਨ ਚੌਕੇ ਤੇ 2 ਛੱਕੇ ਵੀ ਲਗਾਏ ਸਨ ਪਰ ਇਸ ਦੇ ਜਵਾਬ ਵਿਚ ਪਾਕਿਸਤਾਨੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ। ਪਾਕਿਸਤਾਨ ਲਈ ਸਭ ਤੋਂ ਵੱਧ 49 ਦੌੜਾਂ ਇਮਾਦ ਵਸੀਮ ਨੇ ਬਣਾਈਆਂ। ਉਹ ਅੰਤ ਤੱਕ ਨਾੱਟ–ਆਊਟ ਰਹੇ ਸਨ।