Manu Bhakar Paris Olympics 2024 : ਐਥਲੀਟ ਨਹੀਂ ਡਾਕਟਰ ਬਣਾਉਣਾ ਚਾਹੁੰਦੀ ਸੀ ਮਨੂ ਭਾਕਰ ਦੀ ਮਾਂ ,ਜਾਣੋ ਖਿਡਾਰਨ ਬਾਰੇ ਦਿਲਚਸਪ ਗੱਲਾਂ
ਕਿਰਾਏ ਦੀ ਪਿਸਤੌਲ ਨਾਲ ਖੇਡਿਆ ਸੀ ਮਨੂ ਭਾਕਰ ਨੇ ਆਪਣਾ ਪਹਿਲਾ ਟੂਰਨਾਮੈਂਟ
Manu Bhakar Paris Olympics 2024 : ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਿਸ ਓਲੰਪਿਕ 'ਚ ਇਤਿਹਾਸ ਰਚਿਆ ਹੈ। ਭਾਰਤ ਦੀ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਓ ਯੇ ਜਿਨ ਅਤੇ ਲੀ ਵੋਂਨਹੋ ਦੀ ਕੋਰੀਆਈ ਜੋੜੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ ਪਰ ਮਨੂ ਭਾਕਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ।
ਕੀ ਤੁਸੀਂ ਜਾਣਦੇ ਹੋ ਕਿ ਮਨੂ ਭਾਕਰ ਦੀ ਮਾਂ ਉਸਨੂੰ ਐਥਲੀਟ ਨਹੀਂ ਡਾਕਟਰ ਬਣਾਉਣਾ ਚਾਹੁੰਦੀ ਸੀ। ਮਨੂ ਭਾਕਰ ਦੀ ਮਾਂ ਉਸ ਨੂੰ ਪਿਆਰ ਨਾਲ ਝਾਂਸੀ ਦੀ ਰਾਣੀ ਬੁਲਾਉਂਦੀ ਹੈ, ਇਸ ਪਿੱਛੇ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਪੈਰਿਸ ਓਲੰਪਿਕ 'ਚ ਮਨੂ ਭਾਕਰ ਦੀ ਪਿਸਤੌਲ ਨੇ ਧੋਖਾ ਦੇ ਦਿੱਤਾ। ਮਨੂ ਭਾਕਰ ਡਿਪਰੈਸ਼ਨ 'ਚੋਂ ਵੀ ਗੁਜਰੀ ਪਰ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਅੱਜ ਉਹ ਵਿਦੇਸ਼ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ।
ਮਨੂ ਬਣੀ ਝਾਂਸੀ ਦੀ ਰਾਣੀ
ਮਨੂ ਦੀ ਮਾਂ ਉਸ ਨੂੰ ਝਾਂਸੀ ਦੀ ਰਾਣੀ ਕਹਿ ਕੇ ਬੁਲਾਉਂਦੀ ਹੈ। ਦਰਅਸਲ, ਮਨੂ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਉਸ ਦੀ ਮਾਂ ਨੂੰ TET (Teachers Eligibility Test) ਦੇਣ ਲਈ ਜਾਣਾ ਪਿਆ। ਚਾਰ ਘੰਟੇ ਬਾਅਦ ਜਦੋਂ ਮਨੂ ਦੀ ਮਾਂ ਵਾਪਸ ਆਈ ਤਾਂ ਉਹ ਆਪਣੀ ਧੀ ਨੂੰ ਖੁਸ਼ ਦੇਖ ਕੇ ਦੰਗ ਰਹਿ ਗਈ। ਇਸੇ ਲਈ ਉਨ੍ਹਾਂ ਨੇ ਮਨੂ ਨੂੰ ਝਾਂਸੀ ਦੀ ਰਾਣੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਧੀ ਦਾ ਨਾਂ ਵੀ ਮਨੂ ਰੱਖ ਦਿੱਤਾ। ਰਾਣੀ ਲਕਸ਼ਮੀਬਾਈ ਦਾ ਬਚਪਨ ਦਾ ਨਾਂ ਵੀ ਮਨੂ ਸੀ।
ਡਾਕਟਰ ਬਣਾਉਣਾ ਚਾਹੁੰਦੀ ਸੀ ਮਾਂ
ਮਨੂ ਦੀ ਮਾਂ ਸੁਮੇਧਾ ਭਾਕਰ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਰਹੀ ਸੀ ਪਰ ਛੋਟੀ ਉਮਰ ਵਿੱਚ ਹੀ ਮਨੂ ਨੇ ਸ਼ੂਟਿੰਗ ਦਾ ਰਾਹ ਚੁਣਿਆ। ਮਨੂ ਨੇ ਆਪਣਾ ਪਹਿਲਾ ਟੂਰਨਾਮੈਂਟ ਕਿਰਾਏ ਦੀ ਪਿਸਤੌਲ ਨਾਲ ਖੇਡਿਆ ਅਤੇ ਅੱਜ ਉਹ ਪੈਰਿਸ ਓਲੰਪਿਕ ਵਿੱਚ ਝੰਡਾ ਲਹਿਰਾ ਰਹੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਸਮੇਂ ਮਨੂ ਭਾਕਰ ਡਿਪ੍ਰੈਸ਼ਨ ਵਿੱਚੋਂ ਗੁਜਰੀ ਸੀ। ਹਾਲਾਂਕਿ, ਮਨੂ ਨੇ ਹਿੰਮਤ ਨਹੀਂ ਹਾਰੀ ਅਤੇ ਭਗਵਤ ਗੀਤਾ ਦੇ ਸਹਾਰੇ ਉਸਨੇ ਡਿਪ੍ਰੈਸ਼ਨ ਨੂੰ ਮਾਤ ਦੇ ਦਿੱਤੀ।